ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਦੇ ਮੈਚ ਦੌਰਾਨ ਹਰਮਨਪ੍ਰੀਤ ਕੌਰ ਦਾ ਨਵਾਂ ਹੀ ਰੁਪ ਸਾਹਮਣੇ ਆਇਆ। ਦਰਅਸਲ ਰਾਸ਼ਟਰਗੀਤ ਦੌਰਾਨ ਇਕ ਲੜਕੀ ਬੇਹੋਸ਼ ਹੋ ਗਈ, ਹਰਮਨਪ੍ਰੀਤ ਨੇ ਇਸ ਬੱਚੀ ਨੂੰ ਗੋਦ 'ਚ ਚੁੱਕ ਲਿਆ, ਇਹੀ ਵਜ੍ਹਾ ਹੈ ਕਿ ਹਰ ਕੋਈ ਭਾਰਤੀ ਕਪਤਾਨ ਦੀ ਖੂਬ ਤਾਰੀਫ ਕਰ ਰਿਹਾ ਹੈ।
ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਦਮਦਾਰ ਪ੍ਰਦਰਸ਼ਨ ਤੋਂ ਇਲਾਵਾ ਨੇਕਦਿਲੀ ਕਾਰਨ ਵੀ ਚਰਚਾ 'ਚ ਹੈ। ਵੈਸਟਇੰਡੀਜ਼ 'ਚ ਖੇਡੇ ਜਾ ਰਹੇ ਮਹਿਲਾ ਟੀ-20 ਵਰਲਡ ਕੱਪ ਤੋਂ ਪਹਿਲਾਂ ਮੈਚ 'ਚ ਨਿਊਜ਼ੀਲੈਂਡ ਖਿਲਾਫ 51 ਗੇਂਦਾਂ 'ਤੇ ਸੈਂਕੜਾ ਲਗਾਉਣ ਵਾਲੀ ਹਰਮਨਪ੍ਰੀਤ ਕੌਰ ਦੀ ਟੀਮ ਨੇ ਦੂਜੇ ਮੈਚ 'ਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ।
ਰਾਹੁਲ ਜੌਹਰੀ ਖਿਲਾਫ ਸ਼ੁਰੂ ਹੋਈ ਜਾਂਚ, ਗਵਾਹੀ ਦੇਣ ਪਹੁੰਚੇ BCCI ਅਧਿਕਾਰੀ
NEXT STORY