ਮੁੰਬਈ— ਬੀ.ਸੀ.ਸੀ.ਆਈ. ਨੇ ਆਸਟਰੇਲੀਆ ਏ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਹਰਮਨਪ੍ਰੀਤ ਕੌਰ ਨੂੰ 15 ਮੈਂਬਰੀ ਭਾਰਤੀ ਏ ਟੀਮ ਦੀ ਕਪਤਾਨ ਨਿਯੁਕਤ ਕੀਤਾ ਹੈ। ਸਰਬ ਭਾਰਤੀ ਮਹਿਲਾ ਏ ਚੋਣ ਕਮੇਟੀ ਨੇ 9 ਨਵੰਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਨੂੰ ਧਿਆਨ 'ਚ ਰਖਦੇ ਹੋਏ ਭਾਰਤ ਏ ਮਹਿਲਾ ਟੀਮ 'ਚ ਜ਼ਿਆਦਾਤਰ ਸੀਨੀਅਰ ਟੀਮ ਖਿਡਾਰਨਾਂ ਨੂੰ ਚੁਣਿਆ ਹੈ। ਤਿੰਨ ਮੈਚਾਂ ਦੀ ਇਸ ਸੀਰੀਜ਼ ਲਈ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਜਦਕਿ ਮਿਤਾਲੀ ਰਾਜ, ਵੇਦਾ ਕ੍ਰਿਸ਼ਨਮੂਰਤੀ, ਏਕਤਾ ਬਿਸ਼ਟ, ਦੀਪਤੀ ਸ਼ਰਮਾ ਜਿਹੀਆਂ ਸੀਨੀਅਰ ਟੀਮ ਦੀਆਂ ਨਿਯਮਿਤ ਖਿਡਾਰਨਾਂ ਦੇ ਇਲਾਵਾ ਯੁਵਾ ਜੇਮਿਮਾ ਰੋਡ੍ਰੀਗਸ ਅਤੇ ਤਾਨਿਆ ਭਾਟੀਆ ਨੂੰ ਵੀ 15 ਮੈਂਬਰੀ ਟੀਮ 'ਚ ਜਗ੍ਹਾ ਮਿਲੀ ਸੀ। ਸੀਰੀਜ਼ ਦੇ ਤਿੰਨ ਮੈਚ 22, 24 ਅਤੇ 26 ਅਕਤੂਬਰ ਨੂੰ ਮੁੰਬਈ ਦੇ ਬੀ.ਕੇ.ਸੀ. ਕੰਪਲੈਕਸ 'ਚ ਖੇਡੇ ਜਾਣਗੇ।

ਭਾਰਤ ਏ ਮਹਿਲਾ ਟੀਮ :-
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਮਿਤਾਲੀ ਰਾਜ, ਜੇਮਿਮਾ ਰੋਡ੍ਰੀਗਸ, ਵੇਦਾ ਕ੍ਰਿਸ਼ਨਮੂਰਤੀ, ਦੀਪਤੀ ਸ਼ਰਮਾ, ਤਾਨਿਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਅਨੁਜਾ ਪਾਟਿਲ, ਏਕਤਾ ਬਿਸ਼ਟ, ਡੀ. ਹੇਮਲਤਾ, ਮਾਨਸੀ ਜੋਸ਼ੀ, ਪੂਜਾ ਵਸਤਰਾਕਾਰ ਅਤੇ ਅਰੁੰਧਤੀ ਰੈੱਡੀ।
IND vs WI : ਵਨ ਡੇ 'ਚ ਭਾਰਤ ਦੀ ਵਿੰਡੀਜ਼ 'ਤੇ ਪਹਿਲੀ ਧਮਾਕੇਦਾਰ ਜਿੱਤ
NEXT STORY