ਮੁੰਬਈ (ਬਿਊਰੋ)— ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਭਲੇ ਹੀ ਉਸਦੀ ਟੀਮ ਜ਼ਿਆਦਾ ਤਜ਼ਰਬੇਕਾਰ ਨਹੀਂ ਹੈ, ਪਰ ਉਹ ਇੰਗਲੈਂਡ ਦੇ ਖਿਲਾਫ ਕਲ ਤੋਂ ਸ਼ੁਰੂ ਹੋ ਰਹੀ ਤਿਕੋਣੀ ਸੀਰੀਜ਼ 'ਚ ਕੋਈ ਕਸਰ ਨਹੀਂ ਛੱਡੇਗੀ। ਇੰਗਲੈਂਡ ਅਤੇ ਆਸਟਰੇਲੀਆ ਕੋਲ ਉਹ ਖਿਡਾਰਨਾਂ ਹਨ ਜੋ ਬਿਗ ਬੈਸ਼ ਲੀਗ 'ਚ ਖੇਡਦੀਆਂ ਹਨ ਅਤੇ ਹਰਮਨਪ੍ਰੀਤ ਨੇ ਇਨ੍ਹਾਂ ਦੋਵੇਂ ਟੀਮਾਂ ਨੂੰ ਚੰਗਾ ਕਰਾਰ ਦਿੱਤਾ ਹੈ।
ਹਰਮਨਪ੍ਰੀਤ ਨੇ ਕਿਹਾ, ਇੰਗਲੈਂਡ ਅਤੇ ਆਸਟਰੇਲੀਆ ਨੂੰ ਕਾਫੀ ਤਜ਼ਰਬਾ ਹੈ ਕਿਉਂਕਿ ਉਹ ਟੀ-20 ਫਾਰਮੈਟ 'ਚ ਖੇਡਦੇ ਰਹਿੰਦੇ ਹਨ। ਅਸੀਂ ਜਾਣਦੇ ਹਾਂ ਕਿ ਅਸੀਂ ਵਿਦੇਸ਼ੀ ਖਿਡਾਰੀਆਂ ਦੀ ਤਰ੍ਹਾਂ ਮਜ਼ਬੂਤ ਨਹੀਂ ਹਾਂ ਪਰ ਅਸੀਂ ਹਰ ਦਿਨ ਇਸ 'ਤੇ ਕਮ ਕਰ ਰਹੇ ਹਾਂ। ਉਸ ਨੇ ਕਿਹਾ ਕਿ ਅਜੇ ਅਸੀਂ ਟੀਮ ਦੇ ਰੂਪ 'ਚ ਸਿਖਣ ਦੀ ਪ੍ਰਕਰਿਆ 'ਚ ਹਾਂ ਅਤੇ ਵਿਸ਼ਵ ਕੱਪ ਦੀਆਂ ਤਿਆਰੀਆਂ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਇੰਗਲੈਂਡ ਅਤੇ ਆਸਟਰੇਲੀਆ ਟੀ-20 ਫਾਰਮੈਟ 'ਚ ਚੰਗੀਆਂ ਹਨ ਅਤੇ ਅਸੀਂ ਵੀ ਉਨ੍ਹਾਂ ਨੂੰ ਚੁਣੌਤੀ ਦੇਣਾ ਪਸੰਦ ਕਰਾਂਗੇ।
ਭਾਰਤ ਨੂੰ ਟੀ-20 'ਚ ਘੱਟ ਨਹੀਂ ਸਮਝ ਸਕਦੇ : ਲੈਨਿੰਗ
NEXT STORY