ਨਵੀਂ ਦਿੱਲੀ- 'ਦਿ ਹੰਡ੍ਰੇਡ' ਟੂਰਨਾਮੈਂਟ ਦੇ ਉਦਘਾਟਨ ਸੀਜ਼ਨ ਵਿਚ ਭਾਰਤ ਦੀਆਂ ਪੰਜ ਮਹਿਲਾ ਕ੍ਰਿਕਟਰ ਸ਼ਾਮਲ ਹੋਣਗੀਆਂ। ਹਰਮਨਪ੍ਰੀਤ ਕੌਰ ਅਤੇ ਸ੍ਰਮਿਤੀ ਮੰਧਾਨਾ ਵਰਗੀਆਂ ਸੀਨੀਅਰ ਖਿਡਾਰੀਆਂ ਤੋਂ ਇਲਾਵਾ ਟੀ-20 ਦੀ ਨੰਬਰ ਇਕ ਬੱਲੇਬਾਜ਼ ਸ਼ੈਫਾਲੀ ਵਰਮਾ, ਆਲਰਾਊਂਡਰ ਦੀਪਤੀ ਸ਼ਰਮਾ ਅਤੇ ਜੇਮਿਮਾ ਰੌਡਿਰਗਜ਼ ਇਹ ਟੂਰਨਾਮੈਂਟ ਖੇਡਣਗੀਆਂ। ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਜਿੱਥੇ ਮੈਨਚੈਸਟਰ ਓਰੀਜਿਨਲ ਦਾ ਹਿੱਸਾ ਹੋਵੇਗੀ ਤਾਂ ਸ੍ਰਮਿਤੀ ਮੰਧਾਨਾ ਸਾਊਦਰਨ ਬ੍ਰੇਵ ਵਲੋਂ ਖੇਡੇਗੀ। ਦੀਪਤੀ ਲੰਡਨ ਸਪਿਰਿਟ ਫ੍ਰੈਂਚਾਇਜ਼ੀ ਦੀ ਨੁਮਾਇੰਦਗੀ ਕਰੇਗੀ, ਜਦਕਿ ਰੌਡ੍ਰਿਕਸ ਨਾਰਦਨ ਸੁਪਰਚਾਰਜਰਸ ਦੇ ਲਈ ਖੇਡੇਗੀ। ਸ਼ੈਫਾਲੀ ਨੂੰ ਬਰਮਿੰਘਮ ਫੀਨਿਕਸ ਨੇ ਸਾਈਨ ਕੀਤਾ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ
ਕੀਵੀ ਆਲ ਰਾਊਂਡਰ ਸੋਫੀ ਡਿਵਾਈਨ ਦੀ ਜਗ੍ਹਾ ਲਵੇਗੀ, ਜੋ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। 'ਦਿ ਹੰਡ੍ਰੇਡ' ਵੂਮੈਨ ਮੁਕਾਬਲੇ ਦੀ ਪ੍ਰਮੁੱਖ ਬੈਥ ਬੈਰੇਟ-ਲਾਈਲਡ ਨੇ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੀ ਹੁਣ ਤੱਕ ਦੀ ਸਭ ਤੋਂ ਉਤਸ਼ਾਹੀ ਪਰਾਜੈਰਟ ਦੇ ਲਈ ਭਾਰਤੀ ਸਟਾਰ ਮਹਿਲਾ ਖਿਡਾਰੀਆਂ ਨੂੰ ਟੂਰਨਾਮੈਂਟ ਵਿਚ ਲਿਆਉਣ ਦੇ ਯੋਗ ਹੋਣ 'ਤੇ ਖੁਸ਼ੀ ਜਾਹਿਰ ਕੀਤੀ ਹੈ। ਮੈਂ 21 ਜੁਲਾਈ ਅਤੇ ਪੂਰੇ ਮੁਕਾਬਲੇ ਦਾ ਇੰਤਜ਼ਾਰ ਨਹੀਂ ਕਰ ਸਕਦੀ ਅਤੇ ਪ੍ਰਸ਼ੰਸਕਾਂ ਦੇ ਲਈ ਇਨ੍ਹਾਂ ਵਿਸ਼ਵ ਪੱਧਰੀ ਖਿਡਾਰੀਆਂ ਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੀ। ਹਰਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਬਹੁਤ ਰੋਮਾਂਚਕ ਹੈ ਕਿ ਮੈਨੂੰ 'ਦਿ ਹੰਡ੍ਰੇਡ' ਦੇ ਪਹਿਲੇ ਸੈਸ਼ਨ ਵਿਚ ਖੇਡਣ ਦਾ ਮੌਕਾ ਮਿਲੇਗਾ। ਇੰਨੇ ਵੱਡੇ ਮੈਦਾਨ 'ਤੇ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਦੇ ਮੈਚ ਦੇ ਨਾਲ ਇਤਿਹਾਸ ਬਣਨਾ ਖਾਸ ਹੋਵੇਗਾ।
ਇਹ ਖ਼ਬਰ ਪੜ੍ਹੋ- ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਲਈ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਖਿਡਾਰੀ ਬਣੇ ਐਂਡਰਸਨ, ਕੁਕ ਨੂੰ ਛੱਡਿਆ ਪਿੱਛੇ
NEXT STORY