ਕਟਕ— ਹਰਮੀਤ ਦੇਸਾਈ ਤੇ ਅਈਹਿਕਾ ਮੁਖਰਜੀ ਨੇ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਪ੍ਰਤੀਯੋਗਿਤਾ ਵਿਚ ਸੋਮਵਾਰ ਨੂੰ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਜਦਕਿ ਭਾਰਤ ਨੇ ਚੈਂਪੀਅਨਸ਼ਿਪ ਦੇ ਸਾਰੇ ਸੱਤ ਸੋਨ ਤਮਗਿਆਂ 'ਤੇ ਹੱਥ ਸਾਫ ਕਰ ਦਿੱਤਾ।
ਮੇਜ਼ਬਾਨ ਭਾਰਤ ਨੇ ਚੈਂਪੀਅਨਸ਼ਿਪ ਵਿਚ 7 ਸੋਨ, 5 ਚਾਂਦੀ ਤੇ 3 ਕਾਂਸੀ ਤਮਗੇ ਜਿੱਤੇ ਜਦਕਿ ਇੰਗਲੈਂਡ ਨੇ 2 ਚਾਂਦੀ ਤੇ 3 ਕਾਂਸੀ ਤਮਗੇ ਜਿੱਤੇ। ਸਿੰਗਾਪੁਰ ਨੇ 6 ਕਾਂਸੀ, ਮਲੇਸ਼ੀਆ ਨੇ ਇਕ ਕਾਂਸੀ ਤੇ ਨਾਈਜੀਰੀਆ ਨੇ ਇਕ ਕਾਂਸੀ ਤਮਗਾ ਜਿੱਤਿਆ। ਭਾਰਤ ਦਾ ਕਿਸੇ ਕੌਮਾਂਤਰੀ ਪ੍ਰਤੀਯੋਗਿਤਾ ਵਿਚ ਇਹ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹਨ।
ਬੰਗਲਾਦੇਸ਼ ਵਿਰੁੱਧ ਪਹਿਲੇ ਮੈਚ ਤੋਂ ਬਾਅਦ ਵਨਡੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹੇਗਾ ਮਲਿੰਗਾ
NEXT STORY