ਚੰਡੀਗੜ੍ਹ : ਪੈਰਾਲੰਪਿਕ ਚਾਂਦੀ ਤਮਗਾ ਜੇਤੂ ਦੀਪਾ ਮਲਿਕ ਸਮੇਤ ਕਈ ਪੈਰਾ ਐਥਲੀਟਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਐੱਮ. ਐੱਲ. ਖੱਟਰ ਨਾਲ ਮਿਲ ਕੇ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਕੀਤੇ ਨੌਕਰੀ ਦੇਣ ਦੇ ਵਾਦਿਆਂ 'ਤੇ ਭਰੋਸਾ ਮੰਗਿਆ। ਮਲਿਕ ਨੇ ਰਿਓ ਵਿਚ ਮਹਿਲਾਵਾਂ ਦੀ ਸ਼ਾਟਪੁੱਟ ਮੁਕਾਬਲੇ ਵਿਚ ਤਮਗਾ ਜਿੱਤਿਆ ਸੀ। ਉਸ ਦੇ ਨਾਲ ਏਸ਼ੀਆਈ ਪੈਰਾ ਖੇਡਾਂ ਦੇ ਸੋਨ ਤਮਗਾ ਚੱਕਾ ਸੁੱਟ ਖਿਡਾਰੀ ਅਮਿਤ ਸਰੋਹਾ ਵੀ ਸੀ।

ਮਲਿਕ ਨੂੰ ਹਰਿਆਣਾ ਸਰਕਾਰ ਨੇ 4 ਕਰੋੜ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਸੀ। ਉਸ ਨੇ ਉਮੀਦ ਜਤਾਈ ਕਿ ਨੌਕਰੀ ਦੇਣ ਦਾ ਵਾਅਦਾ ਵੀ ਜਲਦੀ ਹੀ ਪੂਰਾ ਹੋਵੇਗਾ। ਮਲਿਕ ਨੇ ਕਿਹਾ, ''ਮੇਰੀ ਫਾਈਲ ਮੰਜ਼ੂਰ ਹੋ ਗਈ ਹੈ। ਮੈਨੂੰ ਉਮੀਦ ਹੈ ਕਿ ਨੌਕਰੀ ਪੱਤਰ ਜਲਦੀ ਹੀ ਮਿਲ ਜਾਵੇਗਾ। ਅਸੀਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਸਾਨੂੰ ਸਕਾਰਾਤਮਕ ਜਵਾਬ ਮਿਲਿਆ ਹੈ।'' ਖਿਡਾਰੀ ਆਪਣੀ ਨਿਯੁਕਤੀ ਪੱਤਰ ਨੂੰ ਲੈ ਕੇ ਯਕੀਨੀ ਹਨ, ਕਿਉਂਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਚੋਣ ਜਾਬਤਾ ਲਾਗੂ ਹੋ ਜਾਵੇਗੀ। ਮਲਿਕ ਗੁਰੂਗ੍ਰਾਮ ਵਿਚ ਰਾਜ ਦੇ ਖੇਡ ਵਿਭਾਗ ਵਿਚ ਜੂਨੀਅਰ ਸਹਾਇਕ ਕੋਚ ਹੈ।
ਭਾਰਤ ਲਈ ਵੱਡਾ ਖਜਾਨਾ ਸਾਬਤ ਹੋ ਸਕਦਾ ਹੈ ਇਹ ਖਿਡਾਰੀ : ਸਚਿਨ
NEXT STORY