ਸਪੋਰਟਸ ਡੈਸਕ : ਵਿਸ਼ਵ ਕੱਪ 30 ਮਈ ਤੋਂ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਭਾਰਤੀ ਕ੍ਰਿਕਟ ਟੀਮ ਦਾ ਹਰੇਕ ਖਿਡਾਰੀ ਆਪਣਾ 100 ਫੀਸਦੀ ਦੇਣ ਵਿਚ ਲੱਗਾ ਹੈ ਤਾਂ ਜੋ ਉਸ ਨੂੰ ਵਿਸ਼ਵ ਕੱਪ 2019 ਵਿਚ ਜਗ੍ਹਾ ਮਿਲ ਸਕੇ। ਉੱਥੇ ਹੀ ਕ੍ਰਿਕਟ ਜਗਤ ਦੇ ਧਾਕੜ ਖਿਡਾਰੀ ਕਈ ਨਵੇਂ ਚਿਹਰਿਆਂ ਨੂੰ ਟੀਮ ਵਿਚ ਸ਼ਾਮਲ ਕਰਨ ਦੇ ਗੱਲ ਕਰ ਰਹੇ ਹਨ। ਇਸੇ ਕ੍ਰਮ ਵਿਚ ਹੁਣ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸ਼ਲਾਘਾ ਕਰਦਿਆਂ ਉਸ ਨੂੰ ਖਤਰਨਾਕ ਗੇਂਦਬਾਜ਼ ਕਰਾਰ ਦਿੱਤਾ ਹੈ।
ਤੇਂਦੁਲਕਰ ਨੇ ਕਿਹਾ, ''ਵਿਸ਼ਵ ਕੱਪ ਵਿਚ ਬੁਮਰਾਹ ਟੀਮ ਲਈ ਬਹੁਤ ਵੱਡਾ ਖਜਾਨਾ ਸਾਬਤ ਹੋ ਸਕਦੇ ਹਨ। ਬੁਮਰਾਹ ਦੇ ਬਾਰੇ ਵਿਚ ਗੱਲ ਕਰਦਿਆਂ ਉਨ੍ਹਾਂ ਕਿਹਾ, ''ਉਸਦਾ ਐਕਸ਼ਨ ਅਤੇ ਤੇਜੀ ਵਿਕਟ ਦਿਵਾਉਂਦੀ ਹੈ। ਤੇਂਦੁਲਕਰ ਨੇ ਅੱਗੇ ਕਿਹਾ ਕਿ ਸਟੀਕ ਲਾਈਨ ਲੈਂਥ ਦੇ ਨਾਲ ਗੇਂਦ ਸੁੱਟਣ ਦੀ ਕਾਬਲੀਅਤ ਉਸ ਨੂੰ ਖਤਰਨਾਕ ਗੇਂਦਬਾਜ਼ ਬਣਾਉਂਦੀ ਹੈ।''

ਗੌਰ ਕਰਨ ਵਾਲੀ ਗੱਲ ਹੈ ਕਿ ਪਿਛਲੇ ਦਿਨੀ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡੇ ਗਏ ਵਨ ਡੇ ਮੈਚਾਂ ਵਿਚ ਭਾਰਤੀ ਟੀਮ ਦਾ ਚੰਗਾ ਪ੍ਰਦਰਸ਼ਨ ਰਿਹਾ ਸੀ। ਆਖਰੀ ਵਨ ਡੇ ਵਿਚ ਮਿਡਲ ਆਰਡਰ ਨੇ ਕਮਾਲ ਦੀ ਬੱਲੇਬਾਜ਼ੀ ਕਰਦਿਆਂ ਆਪਣਾ ਹੁਨਰ ਦਿਖਾਇਆ ਸੀ। ਹਾਲਾਂਕਿ ਇਸ ਦੌਰਾਨ ਬੁਮਰਾਹ ਟੀਮ ਦੇ ਨਾਲ ਨਹੀਂ ਸੀ। ਫਿਲਹਾਲ ਭਾਰਤ-ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ ਜੋ 10 ਫਰਵਰੀ ਨੂੰ ਖਤਮ ਹੋਵੇਗੀ।
ਮਹਿਲਾ ਕ੍ਰਿਕਟ : ਪਹਿਲੇ ਟੀ-20 ਮੁਕਾਬਲੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ
NEXT STORY