ਸਪੋਰਟਸ ਡੈਸਕ : ਭਾਰਤੀ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹੈ। ਹਾਲ ਹੀ ਵਿਚ ਉਨ੍ਹਾਂ ਨੇ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਚੀਨੀ ਐਪ ਟਿਕ ਟਾਕ 'ਤੇ ਖੁੱਲ੍ਹ ਕੇ ਬੋਲਦੀ ਦਿਖੀ।
ਹਸੀਨ ਜਹਾਂ ਨੇ ਇੰਸਟਾਗਰਾਮ 'ਤੇ ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਦੀ ਕਲਿੱਪ ਸ਼ੇਅਰ ਕੀਤੀ। ਇਸ ਵਿਚ ਉਨ੍ਹਾਂ ਕਿਹਾ, ਟਿਕ ਟਾਕ ਕਾਰਨ ਮੈਂ ਬਹੁਤ ਲਾਈਮਲਾਈਟ ਵਿਚ ਆਈ। ਮੈਨੂੰ ਵੀ ਟਿਕ ਟਾਕ ਸਟਾਰ ਕਿਹਾ ਜਾਂਦਾ ਹੈ, ਹਾਲਾਂਕਿ ਮੇਰੇ ਟਿਕ ਟਾਕ 'ਤੇ ਇਨ੍ਹੇ ਫਾਲੋਅਰਸ ਨਹੀਂ ਹਨ। ਉਨ੍ਹਾਂ ਕਿਹਾ, ਅਜਿਹਾ ਨਹੀਂ ਹੈ ਕਿ ਟਿਕ ਟਾਕ ਮੇਰੇ ਇਮੋਸ਼ਨਸ ਨਾਲ ਇੰਨਾ ਜੁੜਿਆ ਹੋਇਆ ਸੀ ਕਿ ਟਿਕ ਟਾਕ ਬੈਨ ਹੋਣ ਨਾਲ ਮੈਨੂੰ ਤਕਲੀਫ ਹੋਏ। ਜਦੋਂ ਤੱਕ ਸੀ ਮੈਂ ਇੰਜੁਆਏ ਕੀਤਾ, ਬੈਨ ਹੋ ਗਿਆ, ਗੱਲ ਖ਼ਤਮ ਹੈ।
ਅੱਗੇ ਉਨ੍ਹਾਂ ਕਿਹਾ, 'ਮੈਂ ਆਰਟਿਸਟ ਹਾਂ, ਵੀਡੀਓਜ਼ ਤਾਂ ਮੈਂ ਓਦਾਂ ਵੀ ਬਣਾਉਂਦੀ ਹਾਂ ਅਤੇ ਡਾਂਸ ਵੀ ਇੰਝ ਹੀ ਕਰਦੀ ਹਾਂ। ਠੀਕ ਹੈ ਟਿਕ ਟਾਕ ਨਹੀਂ ਹੈ ਹੋਰ ਵੀ ਕਈ ਐਪਸ ਹਨ, ਸੋਸ਼ਲ ਸਾਈਟਾਂ ਹਨ, ਜਿੱਥੇ ਮੈਂ ਜ਼ਰੂਰ ਐਕਟਿਵ ਰਹਾਂਗੀ।' ਉਨ੍ਹਾਂ ਅੱਗੇ ਕਿਹਾ 'ਟਿਕ ਟਾਕ ਬੈਨ ਹੋ ਸਕਦਾ ਹੈ ਪਰ ਹਸੀਨ ਜਹਾਂ ਦੀ ਪਰਫਾਰਮੈਂਸ ਬੈਨ ਨਹੀਂ ਹੋ ਸਕਦੀ।'
ਧਿਆਨਦੇਣਯੋਗ ਹੈ ਕਿ ਸਾਲ 2018 ਵਿਚ ਸ਼ਮੀ ਅਤੇ ਹਸੀਨ ਜਹਾਂ ਵਿਚਾਲੇ ਲੜਾਈ ਹੋ ਗਈ ਸੀ, ਜਿਸ ਦੇ ਬਾਅਦ ਤੋਂ ਹੀ ਦੋਵਾਂ ਵੱਖ ਹਨ। ਹਸੀਨ ਜਹਾਂ ਨੇ ਸ਼ਮੀ'ਤੇ ਕਈ ਇਲਜ਼ਾਮ ਲਗਾਏ ਸਨ, ਜਿਸ ਵਿਚ ਦੂਜੀਆਂ ਕੁੜੀਆਂ ਨਾਲ ਸੰਬੰਧ ਅਤੇ ਦਾਜ ਉਤਪੀੜਨ ਵੀ ਸ਼ਾਮਿਲ ਹੈ ।
ਸੁਸ਼ਾਂਤ ਸਿੰਘ ਰਾਜਪੂਤ ਨੂੰ ਨਹੀਂ ਭੁਲਾ ਪਾ ਰਹੇ ਸੁਰੇਸ਼ ਰੈਨਾ, ਕਿਹਾ- ਸੱਚ ਦੀ ਹੋਵੇਗੀ ਜਿੱਤ
NEXT STORY