ਨਵੀਂ ਦਿੱਲੀ— ਭਾਰਤੀ ਅੰਡਰ-23 ਫੁੱਟਬਾਲ ਟੀਮ ਦੇ ਮੁੱਖ ਕੋਚ ਨੌਸ਼ਾਦ ਮੂਸਾ ਨੇ ਸੀਨੀਅਰ ਟੀਮ ਦੇ ਟੀਚਿਆਂ ਮੁਤਾਬਕ ਖੇਡਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਆਪਣੇ ਖਿਡਾਰੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਤਾਂ ਕਿ ਉਨ੍ਹਾਂ ਨੂੰ ਦੇਸ਼ ਲਈ ਖੇਡਣ 'ਚ ਕੋਈ ਦਿੱਕਤ ਨਾ ਆਵੇ। ਭਾਰਤ ਦੀ ਅੰਡਰ-23 ਟੀਮ 22 ਅਤੇ 25 ਮਾਰਚ ਨੂੰ ਕੁਆਲਾਲੰਪੁਰ ਵਿੱਚ ਦੋ ਅਭਿਆਸ ਮੈਚਾਂ ਵਿੱਚ ਮਲੇਸ਼ੀਆ ਦਾ ਸਾਹਮਣਾ ਕਰੇਗੀ, ਜਿਸ ਲਈ ਟੀਮ ਇੱਥੇ ਕੈਂਪ ਵਿੱਚ ਤਿਆਰੀ ਕਰ ਰਹੀ ਹੈ।
ਮੂਸਾ ਨੇ ਕਿਹਾ, 'ਸਾਡੇ ਲਈ ਇਹ ਦੇਖਣਾ ਮਹੱਤਵਪੂਰਨ ਹੈ ਕਿ ਸੀਨੀਅਰ ਟੀਮ ਕੀ ਚਾਹੁੰਦੀ ਹੈ ਅਤੇ ਸਾਨੂੰ ਉਸ ਮੁਤਾਬਕ ਖੇਡਣਾ ਚਾਹੀਦਾ ਹੈ। ਇਹ ਖਿਡਾਰੀ ਆਖਿਰਕਾਰ ਸੀਨੀਅਰ ਟੀਮ ਵਿੱਚ ਜਾ ਕੇ ਖੇਡਣਗੇ। ਉਨ੍ਹਾਂ ਨੇ ਕਿਹਾ, 'ਇਸ ਸਮੇਂ ਸਾਡੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਲੜਕਿਆਂ ਨੂੰ ਦੱਸੀਏ ਕਿ ਅਸੀਂ ਕਿਵੇਂ ਖੇਡਣਾ ਚਾਹੁੰਦੇ ਹਾਂ ਤਾਂ ਕਿ ਉਹ ਪਿੱਚ 'ਤੇ ਉਹੀ ਖੇਡ ਦਿਖਾ ਸਕਣ।'
ਭਾਰਤ ਦੇ ਅੰਡਰ-23 ਸੰਭਾਵਿਤ ਖਿਡਾਰੀ:
ਗੋਲਕੀਪਰ: ਅਰਸ਼ ਅਨਵਰ ਸ਼ੇਖ, ਪ੍ਰਭਸੁਖਨ ਸਿੰਘ ਗਿੱਲ ਅਤੇ ਵਿਸ਼ਾਲ ਯਾਦਵ।
ਡਿਫੈਂਡਰ: ਵਿਕਾਸ ਯੁਮਨਮ, ਚਿੰਗੰਬਮ ਸ਼ਿਵਾਲਡੋ ਸਿੰਘ, ਹਾਰਮੀਪਮ ਰੂਈਵਾ, ਨਰਿੰਦਰ, ਰੌਬਿਨ ਯਾਦਵ ਅਤੇ ਸੰਦੀਪ ਮੈਂਡੀ।
ਮਿਡਫੀਲਡਰ: ਅਭਿਸ਼ੇਕ ਸੂਰਿਆਵੰਸ਼ੀ, ਬ੍ਰਾਇਸਨ ਫਰਨਾਂਡਿਸ, ਮਾਰਕ ਜੋਥਨਪੁਈਆ, ਮੁਹੰਮਦ ਆਇਮਨ, ਫਿਜ਼ਾਮ ਸਨਾਥੋਈ ਮੀਤੇਈ, ਥੋਇਬਾ ਸਿੰਘ ਮੋਇਰੰਗਥਮ ਅਤੇ ਵਿਬਿਨ ਮੋਹਨਨ।
ਫਾਰਵਰਡ: ਅਬਦੁਲ ਰਬੀਹ, ਗੁਰਕੀਰਤ ਸਿੰਘ, ਇਰਫਾਨ ਯਾਦਵਾਡ, ਇਸਹਾਕ ਵੈਨਲਾਰੁਅਤਫੇਲਾ, ਖੁਮਾਨਥੇਮ ਨਿੰਥੋਇੰਗਨਬਾ ਮੀਤੀ, ਮੁਹੰਮਦ ਸਨਾਨ, ਪਾਰਥਿਬ ਸੁੰਦਰ ਗੋਗੋਈ, ਸਮੀਰ ਮੁਰਮੂ, ਸ਼ਿਵਸ਼ਕਤੀ ਨਰਾਇਣਨ ਅਤੇ ਵਿਸ਼ਨੂੰ ਪੁਥੀਆ ਵਲੱਪਿਲ।
IPL 2024 : ਸਨਰਾਈਜ਼ਰਸ ਹੈਦਰਾਬਾਦ ਨੂੰ ਲੱਗਾ ਝਟਕਾ, ਪਹਿਲੇ ਤਿੰਨ ਮੈਚ ਨਹੀਂ ਖੇਡ ਪਾਏਗਾ ਇਹ ਆਲਰਾਊਂਡਰ
NEXT STORY