ਢਾਕਾ–ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਨੇ ਡੇਵਿਡ ਹੇਮਪ ਤੇ ਆਂਦ੍ਰੇ ਐਡਮਸ ਨੂੰ 2 ਸਾਲ ਦੇ ਕਰਾਰ ’ਤੇ ਕ੍ਰਮਵਾਰ ਬੰਗਲਾਦੇਸ਼ ਦਾ ਨਵਾਂ ਬੱਲੇਬਾਜ਼ੀ ਤੇ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਅਗਲੇ ਮਹੀਨੇ ਸ਼੍ਰੀਲੰਕਾ ਵਿਰੁੱਧ ਘਰੇਲੂ ਸੀਰੀਜ਼ ਵਿਚ ਆਪਣੀ ਸੇਵਾ ਸ਼ੁਰੂ ਕਰਨਗੇ। ਕਾਊਂਟੀ ਕ੍ਰਿਕਟ ਦੇ ਧਾਕੜ ਖਿਡਾਰੀ ਹੇਮਪ ਨੇ ਬਰਮੂਡਾ ਲਈ 24 ਵਨ ਡੇ ਮੈਚ ਖੇਡੇ ਹਨ ਤੇ ਉਹ ਪਿਛਲੇ ਸਾਲ ਨਿਊਜ਼ੀਲੈਂਡ ਦੌਰੇ ਦੌਰਾਨ ਟੀਮ ਦਾ ਬੱਲੇਬਾਜ਼ੀ ਕੋਚ ਸੀ। ਸੀਨੀਅਰ ਟੀਮ ਵਿਚ ਇਸ ਅਹੁਦੇ ’ਤੇ ਤਰੱਕੀ ਤੋਂ ਪਹਿਲਾਂ ਉਹ ਮਈ 2023 ’ਚ ਉੱਚ ਪੱਧਰੀ ਪ੍ਰਦਰਸ਼ਨ ਕਰਨ ਵਾਲੇ ਮੁੱਖ ਕੋਚ ਦੇ ਰੂਪ ਵਿਚ ਬੀ. ਸੀ. ਬੀ. ਵਿਚ ਸ਼ਾਮਲ ਹੋਇਆ ਸੀ। ਉਹ 2020 ਤੋਂ 2022 ਤਕ ਪਾਕਿਸਤਾਨ ਮਹਿਲਾ ਟੀਮ ਦਾ ਵੀ ਮੁੱਖ ਕੋਚ ਰਿਹਾ ਸੀ।
ਇਸ ਵਿਚਾਲੇ ਐਡਮਸ ਨੇ ਨਿਊਜ਼ੀਲੈਂਡ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਸਮੇਤ ਕਈ ਟੀਮਾਂ ਲਈ ਗੇਂਦਬਾਜ਼ੀ ਕੋਚ ਦੇ ਰੂਪ ਵਿਚ ਕੰਮ ਕੀਤਾ। ਉਹ ਦੱਖਣੀ ਅਫਰੀਕਾ ਵਿਰੁੱਧ 2022-23 ਲੜੀ ਵਿਚ ਆਸਟ੍ਰੇਲੀਆ ਦਾ ਸਹਾਇਕ ਕੋਚ ਵੀ ਸੀ। ਐਡਮਸ ਨੇ ਨਿਊਜ਼ੀਲੈਂਡ ਲਈ ਸਾਰੇ ਸਵਰੂਪਾਂ ਵਿਚ 47 ਮੈਚ ਖੇਡੇ ਹਨ।
ਦੇਵੇਂਦ੍ਰ ਝਾਝਰੀਆ ਨੇ PCI ਮੁਖੀ ਅਹੁਦੇ ਲਈ ਭਰਿਆ ਨਾਮਜ਼ਦਗੀ ਪੱਤਰ
NEXT STORY