ਮੈਲਬੋਰਨ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁਡ ਨੇ ਵਿਸ਼ਵ ਕੱਪ ਟੀਮ 'ਚ ਚੋਣ ਨਾ ਹੋਣ 'ਤੇ ਦੁਖ ਜਤਾਇਆ ਹੈ ਤੇ ਕਿਹਾ ਕਿ ਚਾਰ ਮਹੀਨੇ ਤਕ ਨਹੀਂ ਖੇਡਣ ਦੇ ਕਾਰਨ ਉਸਦੀ ਟੀਮ 'ਚ ਚੋਣ ਨਹੀਂ ਹੋਈ। ਕ੍ਰਿਕਟ ਆਸਟਰੇਲੀਆ ਨੇ ਹੇਜਲਵੁਡ ਨੂੰ ਟੀਮ 'ਚ ਸ਼ਾਮਲ ਨਹੀਂ ਕਰਦੇ ਹੋਏ ਵਿਸ਼ਵ ਕੱਪ 2019 ਦੇ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ। ਬੋਰਡ ਨੇ ਰਿਚਡਰਸਨ ਦੇ ਸੱਟ ਲੱਗਣ ਦੇ ਬਾਵਜੂਦ ਹੇਜਲਵੁਡ ਦੀ ਚੋਣ ਨਹੀਂ ਕੀਤੀ ਸੀ ਤੇ ਟੀਮ 'ਚ ਕੇਨ ਰਿਚਡਰਸਨ ਨੂੰ ਸ਼ਾਮਲ ਕਰ ਲਿਆ।

ਮੰਨਿਆ ਜਾ ਰਿਹਾ ਹੈ ਕਿ ਕ੍ਰਿਕਟ ਆਸਟਰੇਲੀਆ ਹੇਜਲਵੁਡ ਦੀ ਜਨਵਰੀ 'ਚ ਸੱਟ ਲੱਗੀ ਸੀ। ਵਿਸ਼ਵ ਕੱਪ ਤੋਂ ਬਾਅਦ ਆਸਟਰੇਲੀਆ ਨੇ ਇੰਗਲੈਂਡ 'ਚ ਏਸ਼ੇਜ ਸੀਰੀਜ਼ ਖੇਡਣੀ ਹੈ। ਬੋਰਡ ਅਨੁਸਾਰ ਹੇਜਲਵੁਡ ਦੇ ਸੱਟ ਤੋਂ ਉਭਰਨ ਦੇ ਬਾਅਦ ਜ਼ਿਆਦਾ ਮੈਚ ਨਹੀਂ ਖੇਡੇ ਹਨ, ਇਸ ਲਈ ਉਸ ਨੂੰ ਵਿਸ਼ਵ ਕੱਪ 'ਚ ਖੇਡਾਉਣਾ ਠੀਕ ਨਹੀਂ ਹੋਵੇਗਾ। ਬੋਰਡ ਦਾ ਮੰਨਣਾ ਹੈ ਕਿ ਹੇਜਲਵੁਡ ਨੂੰ ਏਸ਼ੇਜ ਦੇ ਲਈ ਤਿਆਰ ਹੋਣਾ ਚਾਹੀਦਾ। ਵਿਸ਼ਵ ਕੱਪ ਟੀਮ 'ਚ ਚੋਣ ਨਾ ਹੋਣ ਨੂੰ ਲੈ ਕੇ ਹੇਜਲਵੁੱਡ ਨੇ ਕਿਹਾ ਕਿ ਵਿਸ਼ਵ ਕੱਪ ਟੀਮ 'ਚ ਚੋਣ ਤੋਂ ਮੈਂ ਬਹੁਤ ਨਿਰਾਸ਼ ਹਾਂ। ਇਹ ਕੇਵਲ 4 ਸਾਲ 'ਚ ਇਕ ਬਾਰ ਆਉਂਦਾ ਹੈ। ਮੈਂ ਖੁਸ਼ਕਿਸਮਤ ਸੀ ਕਿ ਪਿਛਲੀ ਬਾਰ ਆਸਟਰੇਲੀਆ 'ਚ ਆਯੋਜਿਤ ਹੋਣ ਦੀ ਵਜ੍ਹਾ ਨਾਲ ਮੈਂ ਵਿਸ਼ਵ ਕੱਪ ਦਾ ਅਨੁਭਵ ਲੈ ਸਕਾ। ਜਦੋਂ ਟੂਰਨਾਮੈਂਟ ਸ਼ੁਰੂ ਹੋਵੇਗਾ ਤਾਂ ਸ਼ਾਇਦ ਮੈਨੂੰ ਜ਼ਿਆਦਾ ਬੁਰਾ ਲੱਗੇਗਾ ਤੇ ਮੈਂ ਟੂਰਨਾਮੈਂਟ ਨੂੰ ਟੀ. ਵੀ. 'ਤੇ ਦੇਖਾਂਗਾ।

ਰੈਪਿਡ ਵਿਚ 6ਵੇਂ ਸਥਾਨ 'ਤੇ ਰਿਹਾ ਵਿਦਿਤ ਗੁਜਰਾਤੀ
NEXT STORY