ਨਵੀਂ ਦਿੱਲੀ- ਸ਼ੈਲੇਸ਼ ਕੁਮਾਰ ਤੇ ਵਰੁਣ ਸਿੰਘ ਭਾਟੀ ਨੇ ਸ਼ਨੀਵਾਰ ਨੂੰ ਪੁਰਸ਼ਾਂ ਦੇ ਹਾਈ ਜੰਪ ਟੀ63-ਟੀ 43 ਪ੍ਰਤੀਯੋਗਿਤਾ 'ਚ ਕ੍ਰਮਵਾਰ ਸੋਨ ਤੇ ਕਾਂਸੀ ਤਮਗਾ ਜਿੱਤ ਕੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮੇਜ਼ਬਾਨ ਭਾਰਤ ਦਾ ਖਾਤਾ ਖੋਲ੍ਹਿਆ। 25 ਸਾਲਾ ਸ਼ੈਲੇਸ਼ ਨੇ ਟੀ42 ਵਰਗ ਵਿਚ 1.91 ਮੀਟਰ ਦੇ ਵਿਅਕਤੀ ਜੰਪ ਨਾਲ ਚੈਂਪੀਅਨਸ਼ਿਪ ਰਿਕਾਰਡ ਤੇ ਏਸ਼ੀਆਈ ਰਿਕਾਰਡ ਤੋੜ ਕੇ ਸੋਨ ਤਮਗਾ ਹਾਸਲ ਕੀਤਾ। ਪੈਰਾ ਏਸ਼ੀਆਈ ਖੇਡਾਂ ਦੇ ਸਾਬਕਾ ਤਮਗਾ ਜੇਤੂ ਭਾਟੀ ਨੇ ਕਾਂਸੀ ਤਮਗਾ ਜਿੱਤਿਆ ਜਦਕਿ ਮੌਜੂਦਾ ਓਲੰਪਿਕ ਚੈਂਪੀਅਨ ਅਮਰੀਕਾ ਦੇ ਐਜ੍ਰਾ ਫ੍ਰੇਚ ਨੇ ਚਾਂਦੀ ਤਮਗਾ ਜਿੱਤਿਆ। ਭਾਟੀ ਤੇ ਫ੍ਰੇਚ ਦੋਵਾਂ ਨੇ 1.85 ਮੀਟਰ ਦਾ ਸਰਵੋਤਮ ਜੰਪ ਲਾਇਆ ਪਰ ਅਮਰੀਕੀ ਖਿਡਾਰੀ ਨੇ ‘ਕਾਊਂਟ-ਬੈਕ’ ਵਿਚ ਭਾਰਤੀ ਖਿਡਾਰੀ ਨੂੰ ਹਰਾ ਦਿੱਤਾ।
ਫਾਈਨਲ ’ਚ ਪਾਕਿਸਤਾਨ ਦਾ ਰਿਹਾ ਪੱਲੜਾ ਭਾਰੀ
ਭਾਰਤ ਤੇ ਪਾਕਿਸਤਾਨ ਵਿਚਾਲੇ ਕੌਮਾਂਤਰੀ ਕ੍ਰਿਕਟ ਵਿਚ 13ਵੀਂ ਵਾਰ ਕਿਸੇ ਟੂਰਨਾਮੈਂਟ ਜਾਂ ਤਿਕੋਣੀ ਸੀਰੀਜ਼ ਦਾ ਫਾਈਨਲ ਹੋਵੇਗਾ। ਇਨ੍ਹਾਂ 18 ਸਾਲਾਂ ਵਿਚ ਪਹਿਲਾਂ ਹੋਏ 12 ਮੁਕਾਬਲਿਆਂ ਵਿਚ 8 ਵਾਰ ਪਾਕਿਸਤਾਨ ਤੇ ਸਿਰਫ 4 ਵਾਰ ਭਾਰਤ ਨੂੰ ਜਿੱਤ ਮਿਲੀ ਹੈ। 2017 ਦੇ ਆਈ. ਸੀ. ਸੀ. ਚੈਂਪੀਅਨਸ ਟਰਾਫੀ ਫਾਈਨਲ ਵਿਚ ਦੋਵੇਂ ਟੀਮਾਂ ਆਖਰੀ ਵਾਰ ਖਿਤਾਬ ਲਈ ਭਿੜੀਆਂ ਸਨ, ਜਿੱਥੇ ਪਾਕਿਸਤਾਨ ਨੇ ਬਾਜ਼ੀ ਮਾਰੀ ਸੀ। ਭਾਰਤ ਨੂੰ ਆਖਰੀ ਵਾਰ ਪਾਕਿਸਤਾਨ ਵਿਰੁੱਧ 2007 ਦੇ ਟੀ-20 ਵਿਸ਼ਵ ਕੱਪ ਫਾਈਨਲ ਦੌਰਾਨ ਜਿੱਤ ਮਿਲੀ ਸੀ।
ਏਸ਼ੀਆ ਕਪ ਫਾਈਨਲ ਤੋਂ ਪਹਿਲਾਂ ਵਿਵਾਦ, ਭਾਰਤ-ਪਾਕਿਸਤਾਨ ਕਪਤਾਨਾਂ ਨੇ ਕੀਤਾ ਫੋਟੋਸ਼ੂਟ ਤੋਂ ਇਨਕਾਰ
NEXT STORY