ਨਵੀਂ ਦਿੱਲੀ (ਬਿਊਰੋ)— 27 ਅਤੇ 28 ਜਨਵਰੀ, ਆਈ.ਪੀ.ਐੱਲ. ਟੀਮਾਂ ਅਤੇ ਕ੍ਰਿਕਟਰਾਂ ਲਈ ਵੱਡਾ ਦਿਨ ਹੋਣ ਜਾ ਰਿਹਾ ਹੈ। ਇਨ੍ਹਾਂ ਦੋ ਦਿਨਾਂ ਵਿਚ ਆਈ.ਪੀ.ਐਅਲ. ਦੀਆਂ 8 ਟੀਮਾਂ ਕਰੀਬ 182 ਕ੍ਰਿਕਟਰਾਂ ਉੱਤੇ ਬੋਲੀ ਲਗਾਉਣਗੀਆਂ। ਮੰਨਿਆ ਜਾ ਰਿਹਾ ਹੈ ਆਈ.ਪੀ.ਐੱਲ. ਵਿਚ ਕੁਝ ਨਾਮ ਛੱਡ ਦਈਏ ਤਾਂ ਜ਼ਿਆਦਾ ਰਫਤਾਰ (140 ਤੋਂ ਜ਼ਿਆਦਾ) ਵਾਲੇ ਗੇਂਦਬਾਜ਼ ਅਸਰਦਾਰ ਨਹੀਂ ਰਹੇ ਹਨ। ਇਨ੍ਹਾਂ ਦੀ ਬਜਾਇ ਲੈਫਟ ਆਰਮ ਪੇਸਰ ਵਿਕਟ ਟੇਕਿੰਗ ਆਪਸ਼ਨ ਮੰਨੇ ਜਾਂਦੇ ਹਨ। ਇਸ ਵਾਰ ਆਈ.ਪੀ.ਐੱਲ.-11 ਦੀ 27-28 ਜਨਵਰੀ ਨੂੰ ਬੈਂਗਲੁਰੂ ਵਿਚ ਹੋਣ ਵਾਲੀ ਨਿਲਾਮੀ ਦੌਰਾਨ ਅਜਿਹੇ ਗੇਂਦਬਾਜ਼ ਡਿਮਾਂਡ ਵਿਚ ਰਹਿਣਗੇ। ਇਨ੍ਹਾਂ ਵਿਚ ਸਟਾਰਕ, ਮੈਕਲਿੰਘਨ, ਮੁਸਤਫਿਜੁਰ ਰਹਿਮਾਨ ਸ਼ਾਮਲ ਹਨ।
ਇਨ੍ਹਾਂ ਵਿਦੇਸ਼ੀ ਸਪਿਨਰਾਂ ਉੱਤੇ ਲੱਗ ਸਕਦੀ ਹੈ ਵੱਡੀ ਬੋਲੀ
ਹੁਣ ਤੱਕ 10 ਆਈ.ਪੀ.ਐੱਲ. ਵਿਚ 14 ਵਾਰ ਵਿਦੇਸ਼ੀ ਸਪਿਨਰ ਮੈਨ ਆਫ ਦਿ ਮੈਚ ਬਣੇ ਹਨ। ਸਭ ਤੋਂ ਜ਼ਿਆਦਾ 6 ਵਾਰ ਸੁਨੀਲ ਨਰੇਨ ਬਣੇ ਹਨ। ਉਹ ਰਿਟੇਨ ਹਨ। ਇਸ ਵਾਰ ਅਫਗਾਨਿਸਤਾਨ ਦੇ ਰਾਸ਼ਿਦ ਖਾਨ, ਵਿੰਡੀਜ਼ ਦੇ ਸੈਮੁਅਲ ਬਦਰੀ, ਸਾਊਥ ਅਫਰੀਕਾ ਦੇ ਇਮਰਾਨ ਤਾਹਿਰ ਅਤੇ ਆਸਟਰੇਲੀਆ ਦੇ ਜੰਪਾ ਉੱਤੇ ਵੱਡੀ ਬੋਲੀ ਲੱਗ ਸਕਦੀ ਹੈ।
ਮੁੰਬਈ ਤੇ ਚੇਨਈ ਖੇਡ ਸਕਦੀਆਂ ਹਨ ਵੱਡੇ ਦਾਅ
ਇਸ ਵਾਰ ਨਿਲਾਮੀ ਵਿਚ 578 ਕ੍ਰਿਕਟਰ ਲਾਈਨ ਵਿਚ ਹੋਣਗੇ। 28 ਜਨਵਰੀ ਨੂੰ ਸ਼ਾਮ ਹੁੰਦੇ-ਹੁੰਦੇ ਸਾਰੀਆਂ ਟੀਮਾਂ ਦੀਆਂ ਤਸਵੀਰਾਂ ਸਾਫ਼ ਹੋ ਜਾਣਗੀਆਂ। ਰਾਜਸਥਾਨ ਰਾਇਲਸ ਅਤੇ ਕਿੰਗਸ ਇਲੈਵਨ ਪੰਜਾਬ ਨੇ ਸਿਰਫ ਇਕ-ਇਕ ਖਿਡਾਰੀ ਰਿਟੇਨ ਕੀਤੇ ਹਨ, ਯਾਨੀ ਇਹ ਆਪਣੀ ਪੂਰੀ ਟੀਮ ਬਦਲਣ ਦੇ ਮੂਡ ਵਿਚ ਹਨ। ਜਦੋਂ ਕਿ, ਮੁੰਬਈ ਇੰਡੀਅਨਸ, ਚੇਨਈ ਸੁਪਰਕਿੰਗਸ ਅਤੇ ਕੋਲਕਾਤਾ ਨਾਈਟਰਾਇਡਰਸ ਆਪਣੇ ਪੁਰਾਣੇ ਖਿਡਾਰੀਆਂ ਉੱਤੇ ਦਾਅ ਲਗਾ ਸਕਦੀਆਂ ਹਨ, ਤਾਂ ਕਿ ਉਨ੍ਹਾਂ ਦੀ ਮਜ਼ਬੂਤ ਟੀਮ ਬਣੀ ਰਹੇ। ਪਰ ਇਹ ਇੰਨਾ ਆਸਾਨ ਨਹੀਂ ਹੋਵੇਗਾ।
ਹਾਕੀ : ਭਾਰਤ ਨੇ ਬੈਲਜੀਅਮ ਨੂੰ 5-4 ਨਾਲ ਹਰਾ ਕੇ ਲਿਆ ਹਾਰ ਦਾ ਬਦਲਾ
NEXT STORY