ਬਾਰਸੀਲੋਨਾ— ਕੇਟਨਲ ਸਰਕਟ ਦੇ ਦੂਜੇ ਵੱਡੇ ਟੂਰਨਾਮੈਂਟ ਬਾਰਬੇਰਾ ਇੰਟਰਨੈਸ਼ਨਲ ਦੇ 40ਵੇਂ ਸੈਸ਼ਨ ਵਿਚ ਵੀ ਭਾਰਤ ਦਾ ਦਬਦਬਾ ਬਣਿਆ ਹੋਇਆ ਹੈ। ਭਾਰਤੀ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 6 ਰਾਊਂਡ 'ਚੋਂ 5.5 ਅੰਕ ਬਣਾਉਂਦਿਆਂ ਸਾਬਕਾ ਚੈਂਪੀਅਨ ਅਰਮੇਨੀਅਨ ਗ੍ਰੈਂਡ ਮਾਸਟਰ ਕੇਰੇਨ ਗ੍ਰਿਗੋਰੇਨ ਨਾਲ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ। ਹਿਮਾਂਸ਼ੂ ਨੇ ਅੱਜ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਮਜ਼ਬੂਤ ਖਿਡਾਰੀ ਕਿਊਬਾ ਦੇ ਓਲਿਵਾ ਕੇਵਲ ਨੂੰ ਹਰਾਇਆ।
ਹੋਰਨਾਂ ਭਾਰਤੀ ਖਿਡਾਰੀਆਂ 'ਚ ਦੂਲੀਬਾਲਾ ਚੰਦਰ ਪ੍ਰਸਾਦ 4.5 ਅੰਕ ਬਣਾ ਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਿਹਾ ਹੈ। ਇਨਯਾਨ ਪੀ., ਅਭਿਸ਼ੇਕ ਦਾਸ ਤੇ ਵੰਤਿਕਾ ਅਗਰਵਾਲ 4 ਅੰਕਾਂ 'ਤੇ, ਅਨੀਸ਼ ਗਾਂਧੀ, ਅਨੂਪ ਦੇਸ਼ਮੁੱਖ ਤੇਜਸਵਨੀ ਸਾਗਰ, ਸੁਮਿਤ ਕੁਮਾਰ, ਦੇਵਸ਼੍ਰੀ ਮੁਖਰਜੀ 3.5 ਅੰਕ, ਓਜਸ ਕੁਲਕਰਨੀ, ਸਲੋਨੀ ਸਾਪਲੇ, ਲਿਖਿਤ ਚਿਲੁਕਰੀ, ਅਨੂਸ ਸ਼੍ਰੀਵਤਰੀ, ਮੀਨਸ ਗੁਪਤਾ, ਫੇਨਿਲ ਸ਼ਾਹ 3 ਅੰਕਾਂ 'ਤੇ ਖੇਡ ਰਹੇ ਹਨ।
ਸਾਨੀਆ ਵਿੰਬਲਡਨ ਮਹਿਲਾ ਡਬਲਜ਼ ਮੁਕਾਬਲੇ 'ਚ ਹਾਰੀ
NEXT STORY