ਲੰਡਨ— ਸਾਨੀਆ ਮਿਰਜਾ ਅਤੇ ਸਕਰਟਨ ਫਲਿਪਕੇਂਸ ਨੂੰ ਸੋਮਵਾਰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ 'ਚ ਸਵਿਟਜ਼ਰਲੈਂਡ ਦੀ ਦਿੱਗਜ ਮਾਰਟਿਨਾ ਹਿੰਗਿਸ ਅਤੇ ਯੁੰਗ ਜਾਨ ਚੇਨ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਸਾਨੀਆ ਅਤੇ ਬੇਲਜੀਅਮ ਦੀ ਉਸ ਦੀ ਜੋੜੀਦਾਰ ਨੂੰ ਤੀਜੇ ਦੌਰ ਦੇ ਮੁਕਾਬਲੇ 'ਚ ਤੀਜਾ ਦਰਜਾ ਜੋੜੀ ਖਿਲਾਫ 71 ਮਿੰਟ 'ਚ 2-6, 4-6 ਨਾਲ ਹਾਰ ਝੰਲਣੀ ਪਈ।
ਸਾਨੀਆ ਦੀ ਚੁਣੌਤੀ ਹਾਲਾਂਕਿ ਮਿਸ਼ਰਿਤ ਡਬਲਜ਼ 'ਚ ਬਰਕਰਾਰ ਹੈ ਜਿੱਥੇ ਉਹ ਕ੍ਰੋਅਸ਼ਿਆ ਦੇ ਇਵਾਨ ਡੋਡਿਗ ਦੇ ਨਾਲ ਹਿੱਸਾ ਲੈ ਰਹੇ ਹਨ। ਜੂਨੀਅਰ ਮੁਕਾਬਲੇ 'ਚ ਭਾਰਤ ਦੀ ਮਹਿਕ ਜੈਨ ਨੇ ਲੜਕੀਆਂ ਦੇ ਸਿੰਗਲ ਵਰਗ ਦੇ ਪਹਿਲੇ ਦੌਰ 'ਚ ਫ੍ਰਾਂਸ ਦੇ ਮਾਤਿਓ ਮਾਰਟਿਨਯੂ ਖਿਲਾਫ 6-3, 2-6, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮਰੇ ਤੇ ਫੈਡਰਰ ਕੁਆਰਟਰ ਫਾਈਨਲ 'ਚ
NEXT STORY