ਨਵੀਂ ਦਿੱਲੀ (ਭਾਸ਼ਾ) : ਭਾਰਤੀ ਹਾਕੀ ਦੇ ਅੰਪਾਇਰ ਮੈਨੇਜਰ ਵਰਿੰਦਰ ਸਿੰਘ ਦਾ ਕੋਵਿਡ-19 ਨਾਲ ਜੁੜੀਆਂ ਜਟਿਲਤਾਵਾਂ ਕਾਰਨ ਦਿਹਾਂਤ ਹੋ ਗਿਆ ਹੈ। ਉਹ 47 ਸਾਲ ਦੇ ਸਨ। ਉਨ੍ਹਾਂ ਨੇ ਉਤਰ ਪ੍ਰਦੇਸ਼ ਦੇ ਮੇਰਠ ਵਿਚ ਸੋਮਵਾਰ ਨੂੰ ਆਖ਼ਰੀ ਸਾਹ ਲਿਆ।
ਵਰਿੰਦਰ ਨੇ ਅੰਪਾਇਰਾਂ ਦੇ ਮੈਨੇਜਰ ਦੇ ਰੂਪ ਵਿਚ ਕਈ ਅਖਿਲ ਭਾਰਤੀ ਟੂਰਨਾਮੈਂਟ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। ਉਨ੍ਹਾਂ ਦਾ ਕੰਮ ਮੈਚਾਂ ਲਈ ਸਰਵਸ੍ਰੇਸ਼ਠ ਅੰਪਾਇਰਾਂ ਦੀ ਚੋਣ ਕਰਣਾ ਸੀ। ਇਸ ਦੇ ਇਲਾਵਾ ਉਹ ਰੇਲਵੇ ਵਿਚ ਤਾਇਨਾਤ ਸਨ। ਹਾਕੀ ਇੰਡੀਆ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨਇੰਦਰ ਨਿੰਗੋਮਬਾਮ ਨੇ ਕਿਹਾ, ‘ਅਸੀਂ ਵਰਿੰਦਰ ਸਿੰਘ ਦੇ ਦਿਹਾਂਤ ਨਾਲ ਬੇਹੱਦ ਦੁਖੀਂ ਹਾਂ। ਮੈਚਾਂ ਨਾਲ ਜੁੜੇ ਕੰਮ ਦੇ ਇਲਾਵਾ ਉਹ ਅੰਪਾਇਰ ਅਤੇ ਤਕਨੀਕੀ ਅਧਿਕਾਰੀਆਂ ਨਾਲ ਜੁੜੇ ਹਾਕੀ ਇੰਡੀਆ ਦੇ ਕੰਮਾਂ ਵਿਚ ਸਰਗਰਮ ਰੂਭ ਨਾਲ ਸ਼ਾਮਲ ਸਨ।
ਓਲੰਪਿਕ ਦੇ ਪ੍ਤੀਭਾਗੀਆਂ ਨੂੰ ਇਕਾਂਤਵਾਸ ਸਮੇ ਵਿਚ ਮਿਲ ਸਕਦੀ ਹੈ ਰਿਆਇਤ ਪ੍ਰਤੀਭਾਗੀਆਂ
NEXT STORY