ਭੁਵਨੇਸ਼ਵਰ- ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਦੇ ਲਈ ਸਫਲ ਡੈਬਿਊ ਕਰਨ ਵਾਲੀ ਯੁਵਾ ਸਟ੍ਰਾਈਕਰ ਸੰਗੀਤਾ ਕੁਮਾਰੀ ਦੀਆਂ ਨਜ਼ਰਾਂ ਵੱਡੀਆਂ ਉਪਲੱਬਧੀਆਂ ਹਾਸਲ ਕਰਨ 'ਤੇ ਲੱਗੀਆਂ ਹਨ। ਸੰਗੀਤਾ ਜੂਨੀਅਰ ਰਾਸ਼ਟਰੀ ਟੀਮ ਦਾ ਹਿੱਸਾ ਰਹੀ ਹੈ ਪਰ ਸੀਨੀਅਰ ਪੱਧਰ 'ਤੇ ਉਨ੍ਹਾਂ ਨੂੰ ਹਾਲ ਹੀ 'ਚ ਸਪੇਨ ਦੇ ਖ਼ਿਲਾਫ਼ ਐੱਫ. ਆਈ. ਐੱਚ. ਪ੍ਰੋ ਲੀਗ 'ਚ ਖੇਡਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ : CWC 22 : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ
ਉਨ੍ਹਾਂ ਨੇ ਪਹਿਲੇ ਹੀ ਮੈਚ 'ਚ ਸ਼ਾਨਦਾਰ ਗੋਲ ਕੀਤਾ। ਝਾਰਖੰਡ ਦੀ ਇਸ ਯੁਵਾ ਖਿਡਾਰੀ ਨੇ ਹਾਕੀ ਇੰਡੀਆ ਵਲੋਂ ਜਾਰੀ ਬਿਆਨ 'ਚ ਕਿਹਾ, 'ਸੀਨੀਅਰ ਟੀਮ ਵਲੋਂ ਪਹਿਲੀ ਵਾਰ ਖੇਡਦੇ ਸਮੇਂ ਮੈਂ ਬਹੁਤ ਰੋਮਾਂਚਿਤ ਸੀ ਪਰ ਡਰ ਵੀ ਲਗ ਰਿਹਾ ਸੀ। ਮੈਨੂੰ ਪਿਛਲੇ ਕੁਝ ਸਾਲ 'ਚ ਜੂਨੀਅਰ ਪੱਧਰ 'ਤੇ ਲਗਾਤਾਰ ਖੇਡਣ ਦੇ ਤਜਰਬੇ ਦਾ ਫਾਇਦਾ ਮਿਲਿਆ।'
ਇਹ ਵੀ ਪੜ੍ਹੋ : ਸ਼ੇਨ ਵਾਰਨ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਥਾਈਲੈਂਡ ਪੁਲਸ ਨੇ ਦੱਸੀ ਮੌਤ ਦੀ ਵਜ੍ਹਾ
ਉਨ੍ਹਾਂ ਕਿਹਾ, 'ਸੀਨੀਅਰ ਟੀਮ ਦੇ ਨਾਲ ਅਭਿਆਸ ਕਰਨਾ ਇਕਦਮ ਅਲਗ ਹੈ। ਮੈਂ ਪਿਛਲੇ ਕੁਝ ਮਹੀਨਿਆਂ 'ਚ ਬਹੁਤ ਕੁਝ ਸਿੱਖਿਆ ਹੈ ਤੇ ਮੈਨੂੰ ਲਗਦਾ ਹੈ ਕਿ ਇਹ ਸਿਰਫ ਸ਼ੁਰੂਆਤ ਹੈ।' ਸੰਗੀਤਾ 2016 ਅੰਡਰ-18 ਏਸ਼ੀਆ ਕੱਪ 'ਚ 8 ਗੋਲ ਕਰਕੇ ਸੁਰਖ਼ੀਆਂ 'ਚ ਆਈ ਸੀ। ਭਾਰਤ ਨੇ ਉਸ ਟੂਰਨਾਮੈਂਟ 'ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਉਹ ਨੌਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਜਿੱਤਣ ਵਲੀ ਝਾਰਖੰਡ ਟੀਮ 'ਚ ਵੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
CWC 22 : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ
NEXT STORY