ਸਿਡਨੀ – ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਬ੍ਰੈਡ ਹੌਗ ਨੇ ਆਰ. ਅਸ਼ਵਿਨ ਨੂੰ ਭਾਰਤ ਦੀ ਵਨ ਡੇ ਟੀਮ ਵਿਚ ਸ਼ਾਮਲ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਸੀਨੀਅਰ ਆਫ ਸਪਿਨਰ ਵਿਕਟ ਹਾਸਲ ਕਰਨ ਵਿਚ ਮਾਹਿਰ ਹੈ ਤੇ ਉਸ ਨਾਲ ਹੇਠਲੇ ਕ੍ਰਮ ਦੀ ਬੱਲੇਬਾਜ਼ੀ ਨੂੰ ਵੀ ਮਜ਼ਬੂਤੀ ਮਿਲਦੀ ਹੈ। ਇਕ ਪ੍ਰਸ਼ੰਸਕ ਦੇ ਟਵੀਟ ਦਾ ਜਵਾਬ ਦਿੰਦਿਆਂ ਹੌਗ ਨੇ ਕਿਹਾ ਕਿ ਅਸ਼ਵਿਨ ਨੂੰ 50 ਓਵਰਾਂ ਦੇ ਸਵਰੂਪ ਲਈ ਭਾਰਤੀ ਟੀਮ ਵਿਚ ਸ਼ਾਮਲ ਕਰਨਾ ਬਹੁਤ ਚੰਗਾ ਫੈਸਲਾ ਹੋਵੇਗਾ।
ਹੌਗ ਤੋਂ ਪੱੁਛਿਆ ਗਿਆ ਕਿ ਕੀ ਅਸ਼ਵਿਨ ਵਨ ਡੇ ਵਿਚ ਵਾਪਸੀ ਕਰ ਸਕਦਾ ਹੈ, ਉਸ ਨੇ ਕਿਹਾ,‘‘ਮੇਰਾ ਮੰਨਣਾ ਹੈ ਕਿ ਇਹ ਸ਼ਾਨਦਾਰ ਬਦਲ ਹੋਵੇਗਾ। ਇਸ ਨਾਲ ਹੇਠਲੇ ਕ੍ਰਮ ਵਿਚ ਬੱਲੇਬਾਜ਼ੀ ਨੂੰ ਵਧੇਰੇ ਮਜ਼ਬੂਤੀ ਮਿਲੇਗੀ, ਜਿਸ ਨਾਲ ਚੋਟੀ ਕ੍ਰਮ ਦੇ ਬੱਲੇਬਾਜ਼ ਵਧੇਰੇ ਖੁੱਲ੍ਹ ਕੇ ਖੇਡ ਸਕਦੇ ਹਨ।’’ ਅਸ਼ਵਿਨ ਨੇ 77 ਟੈਸਟ ਮੈਚਾਂ ਤੋਂ ਇਲਾਵਾ 111 ਵਨ ਡੇ ਤੇ 46 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਹ ਪਿਛਲੇ ਕੁਝ ਸਾਲਾਂ ਤੋਂ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦਾ ਹਿੱਸਾ ਨਹੀਂ ਹੈ। ਉਸ ਨੇ ਆਪਣਾ ਆਖਰੀ ਵਨ ਡੇ 2017 ਵਿਚ ਖੇਡਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਹੈਦਰਾਬਾਦ, ਰਾਜਸਥਾਨ ਤੇ ਪੰਜਾਬ ਨੇ IPL ਆਯੋਜਨ ਸਥਾਨਾਂ ’ਤੇ ਜਤਾਇਆ ਇਤਰਾਜ਼
NEXT STORY