ਲੰਡਨ– ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਮਾਈਕਲ ਹੋਲਡਿੰਗ ਨੂੰ ‘ਬਲੈਕ ਲਾਈਵਸ ਮੈਟਰ’ ਮੁਹਿੰਮ ਦੇ ਸਮਰਥਨ ਲਈ ਐੱਸ. ਜੇ. ਏ. ਬ੍ਰਿਟਿਸ਼ ਪੱਤਰਕਾਰਿਤਾ 2020 ਐਵਰਾਡਾਂ ਵਿਚ ਸਰਵਸ੍ਰੇਸ਼ਠ ਮਾਹਿਰ ਚੁਣਿਐ ਗਿਆ ਹੈ। ਹੋਲਡਿੰਗ ਨੇ ਪਿਛਲੇ ਸਾਲ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਲੜੀ ਦੌਰਾਨ ਨਸਲਵਾਦ ਵਿਰੁੱਧ ਮਜ਼ਬੂਤ ਸੰਦੇਸ਼ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਅਸ਼ਵੇਤਾਂ ਦੇ ਯੋਗਦਾਨ ਨੂੰ ਇਤਿਹਾਸ ’ਚੋਂ ਉਨ੍ਹਾਂ ਲੋਕਾਂ ਨੇ ਹਟਾ ਦਿੱਤਾ ਹੈ, ਜਿਨ੍ਹਾਂ ਨੇ ਅਜਿਹਾ ਇਤਿਹਾਸ ਲਿਖਿਆ ਹੈ। ਕੋਰੋਨਾ ਮਾਹਮਾਰੀ ਦੇ ਕਾਰਣ ਐਵਾਰਡ ਆਨਲਾਈਨ ਦਿੱਤੇ ਗਏ।
ਇਹ ਖ਼ਬਰ ਪੜ੍ਹੋ- ਪਾਕਿਸਤਾਨ : ਬੰਬ ਧਮਾਕਿਆਂ ਨਾਲ ਦਹਿਲਿਆ ਕਰਾਚੀ (ਵੀਡੀਓ)
ਹੋਲਡਿੰਗ ਨੇ ਕਿਹਾ, ‘‘ਇਹ ਮੇਰੇ ਦਿਮਾਗ ਵਿਚ ਸਾਲਾਂ ਤੋਂ ਸੀ। ਲੋਕ ਸਮਝ ਨਹੀਂ ਸਕਦੇ ਕਿ ਇਸ ਵਿਚੋਂ ਲੰਘਣਾ ਕਿਵੇਂ ਹੁੰਦਾ ਹੈ ਤੇ ਲੋਕ ਤੁਹਾਨੂੰ ਘੱਟ ਸਮਝਦੇ ਹਨ ਤਾਂ ਕਿਵੇਂ ਲੱਗਦਾ ਹੈ।’’ ਇਹ ਪੁੱਛਣ ’ਤੇ ਕਿ ਕੀ ਉਸ ਨੂੰ ਲੱਗਦਾ ਹੈ ਕਿ 2020 ਸਮਾਜਿਕ ਤੇ ਨਸਲੀ ਸਮਾਨਤਾ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਏਗਾ, ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਤੇ ਮੈਂ ਅਜਿਹੀ ਉਮੀਦ ਕਰਦਾ ਹਾਂ।’’
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਕ੍ਰਿਕਟ ਟੀਮ ’ਤੇ ਲੱਗਾ ਜੁਰਮਾਨਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼੍ਰੀਲੰਕਾ ਕ੍ਰਿਕਟ ਟੀਮ ’ਤੇ ਲੱਗਾ ਜੁਰਮਾਨਾ
NEXT STORY