ਆਬੂ ਧਾਬੀ- ਕਿੰਗਜ਼ ਇਲੈਵਨ ਪੰਜਾਬ ਟੀਮ ਚੇਨਈ ਵਿਰੁੱਧ ਅਹਿਮ ਮੁਕਾਬਲੇ 'ਚ 120 ਦੌੜਾਂ ਤੋਂ ਉੱਪਰ ਨਹੀਂ ਜਾਂਦੀ ਜੇਕਰ ਦੀਪਕ ਹੁੱਡਾ ਨੇ ਅਰਧ ਸੈਂਕੜੇ ਵਾਲੀ ਪਾਰੀ ਨਾ ਖੇਡੀ ਹੁੰਦੀ। ਆਪਣਾ 67ਵਾਂ ਮੈਚ ਖੇਡ ਰਹੇ ਦੀਪਕ ਨੇ ਵੀ ਇਸ ਦੌਰਾਨ ਆਈ. ਪੀ. ਐੱਲ. ਦਾ ਦੂਜਾ ਅਨੋਖਾ ਰਿਕਾਰਡ ਬਣਾਇਆ ਹੈ। ਦਰਅਸਲ ਦੀਪਕ ਨੇ 48 ਪਾਰੀਆਂ ਤੋਂ ਬਾਅਦ ਆਈ. ਪੀ. ਐੱਲ. 'ਚ ਅਰਧ ਸੈਂਕੜਾ ਲਗਾਇਆ ਹੈ। ਇਸ ਰਿਕਾਰਡ 'ਚ ਹੁਣ ਵੀ ਯੂਸਫ ਪਠਾਨ ਪਹਿਲੇ ਨੰਬਰ 'ਤੇ ਹੈ, ਜਿਨ੍ਹਾਂ ਨੇ 2010 ਤੋਂ 2013 ਤੱਕ 2 ਅਰਧ ਸੈਂਕੜੇ ਲਗਾਉਣ 'ਚ 49 ਪਾਰੀਆਂ ਖੇਡੀਆਂ ਸੀ। ਦੇਖੋ ਰਿਕਾਰਡ-
ਆਈ. ਪੀ. ਐੱਲ. 'ਚ 2 ਪਾਰੀਆਂ 'ਚ 50+ ਦੇ ਵਿਚਾਲੇ ਸਭ ਤੋਂ ਜ਼ਿਆਦਾ ਪਾਰੀਆਂ
49 ਯੂਸਫ ਪਠਾਨ (2010-13)
48 ਦੀਪਕ ਹੁੱਡਾ (2015-20)
44 ਡਵੇਨ ਬ੍ਰਾਵੋ (2009-15)
ਇਸ ਦੌਰਾਨ ਪਹਿਲੀ ਪਾਰੀ ਤੋਂ ਬਾਅਦ ਦੀਪਕ ਹੁੱਡਾ ਨੇ ਕਿਹਾ ਕਿ ਮੈਂ ਅੱਜ ਆਪਣੀ ਬੱਲੇਬਾਜ਼ੀ ਤੋਂ ਬਹੁਤ ਖੁਸ਼ ਹਾਂ। ਜੇਕਰ ਅਸੀਂ ਵਧੀਆ ਤਰ੍ਹਾਂ ਨਾਲ ਗੇਂਦਬਾਜ਼ੀ ਕਰਦੇ ਅਤੇ ਗਤੀ 'ਚ ਬਦਲਾਅ ਕਰਦੇ ਹਾਂ ਤਾਂ ਅਸੀਂ ਸਫਲਤਾ ਹਾਸਲ ਕਰ ਸਕਦੇ ਹਾਂ। ਪਿੱਚ ਦੀ ਜੇਕਰ ਗੱਲ ਕਰੀਏ ਤਾਂ ਗੇਂਦ ਚਿੱਪਕ ਕੇ ਆ ਰਹੀ ਹੈ। ਆਪਣੀ ਬੱਲੇਬਾਜ਼ੀ ਦੇ ਲਈ ਮੈਂ ਸਕਾਰਾਤਮਕ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੇਕਰ ਮੈਂ ਲੈਅ 'ਚ ਹੁੰਦਾ ਹਾਂ ਤਾਂ ਮੈਂ ਆਪਣੇ ਸ਼ਾਟਸ ਦੇ ਲਈ ਖੇਡਦਾ ਹਾਂ।
ਦੀਪਕ ਹੁੱਡਾ ਦੇ ਲਈ ਸਭ ਤੋਂ ਜ਼ਿਆਦਾ ਆਈ. ਪੀ. ਐੱਲ. ਸਕੋਰ
62 (30) ਦੀਪਕ ਹੁੱਡਾ ਬਨਾਮ ਚੇਨਈ, ਆਬੂ ਧਾਬੀ 2020
54 (25) ਰਾਜਸਥਾਨ ਬਨਾਮ ਡੀ. ਡੀ., ਦਿੱਲੀ 2015
34 (22) ਹੈਦਰਾਬਾਦ ਬਨਾਮ ਪੰਜਾਬ, ਮੋਹਾਲੀ 2016
ਦੱਸ ਦੇਈਏ ਕਿ ਹਰਿਆਣਾ ਦੇ ਰੋਹਤਕ 'ਚ ਜੰਮੇ ਦੀਪਕ ਨੇ ਪੰਜਾਬ ਦੇ ਵਿਰੁੱਧ ਆਈ. ਪੀ. ਐੱਲ. 2015 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 67 ਮੈਚਾਂ 'ਚ ਹੁਣ ਤੱਕ 563 ਦੌੜਾਂ ਬਣਾਈਆਂ ਹਨ। ਉਸਦੇ ਨਾਂ 29 ਚੌਕੇ ਅਤੇ 25 ਛੱਕੇ ਵੀ ਦਰਜ ਹਨ। 2016 ਆਈ. ਪੀ. ਐੱਲ. ਐਕਸ਼ਨ ਦੇ ਦੌਰਾਨ ਹੁੱਡਾ ਨੂੰ 4.2 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ।
ਧੋਨੀ ਤੇ ਚੇਨਈ ਦਾ ਹੁਣ ਤੱਕ ਦਾ ਸਭ ਤੋਂ ਖਰਾਬ IPL ਪ੍ਰਦਰਸ਼ਨ, ਦੇਖੋ ਅੰਕੜੇ
NEXT STORY