ਮੈਲਬੌਰਨ- ਸ਼ੁੱਕਰਵਾਰ ਨੂੰ ਮੈਲਬੌਰਨ ਸਟਾਰਸ ਖਿਲਾਫ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਮੈਚ ਦੌਰਾਨ ਹੋਬਾਰਟ ਹਰਿਕੇਨਸ ’ਤੇ 5 ਦੌੜਾਂ ਦਾ ਜ਼ੁਰਮਾਨਾ ਲੱਗਾ। ਹਰਿਕੇਨਸ ਦੀ ਬੱਲੇਬਾਜ਼ੀ ਦੇ ਆਖਰੀ ਓਵਰ ’ਚ ਸਟ੍ਰਾਈਕ ਆਪਣੇ ਕੋਲ ਰੱਖਣ ਲਈ ਟਿਮ ਡੇਵਿਡ ਨੇ ਜਾਣਬੁੱਝ ਕੇ ਇਕ ਸ਼ਾਰਟ ਦੌੜ ਭੱਜਿਆ ਸੀ। ਇਸ ਕਾਰਨ ਟੀਮ ’ਤੇ ਇਹ ਜ਼ੁਰਮਾਨਾ ਲਾਇਆ ਗਿਆ। ਇਹ ਬਿੱਗ ਬੈਸ਼ ਲੀਗ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ। ਅੰਤਿਮ ਓਵਰ ਦੀ 5ਵੀਂ ਗੇਂਦ ’ਤੇ ਡੇਵਿਡ ਨੇ ਯਾਰਕਰ ਲੈਂਥ ਦੀ ਗੇਂਦ ਨੂੰ ਲੋਂਗ ਆਨ ਦੀ ਦਿਸ਼ਾ ’ਚ ਖੇਡਿਆ।
ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ
ਪਹਿਲਾਂ ਇਸ ਤਰ੍ਹਾਂ ਲੱਗਾ ਕਿ ਦੋਵੇਂ ਬੱਲੇਬਾਜ਼ਾਂ ਨੇ ਆਸਾਨੀ ਨਾਲ 2 ਦੌੜਾਂ ਪੂਰੀਆਂ ਕਰ ਲਈਆਂ ਪਰ ਰਿਪਲੇਅ ਦੇਖਣ ’ਤੇ ਪਤਾ ਲੱਗਾ ਕਿ ਸਟ੍ਰਾਈਕ ’ਤੇ ਵਾਪਿਸ ਆਉਣ ਲਈ ਡੇਵਿਡ ਨੇ ਜਾਣਬੁੱਝ ਕੇ ਪਹਿਲੀ ਦੌੜ ਨੂੰ ਪੂਰਾ ਨਹੀਂ ਕੀਤਾ। ਇਸ ਕਾਰਨ ਜਿੱਥੇ ਟੀਮ ਨੂੰ ਇਕ ਜਾਂ 2 ਦੌੜਾਂ ਮਿਲਣੀਆਂ ਚਾਹੀਦੀਆਂ ਸਨ, ਉੱਥੇ ਉਸ ਦੇ ਹੱਥ ਕੁੱਝ ਨਾ ਲੱਗਾ। ਇਨਾ ਹੀ ਨਹੀਂ ਕਿਉਂਕਿ ਉਸ ਨੇ ਜਾਣਬੁੱਝ ਕੇ ਇਸ ਤਰ੍ਹਾਂ ਕੀਤਾ ਸੀ, ਡੇਵਿਡ ਦੀ ਟੀਮ ਹੋਬਾਰਟ ਹਰਿਕੇਨਸ ਨੂੰ ਕ੍ਰਿਕਟ ਦੇ ਨਿਯਮ 18.5.1 ਦੇ ਤਹਿਤ 5 ਦੌੜਾਂ ਦਾ ਹਰਜ਼ਾਨਾ ਭਰਨਾ ਪਿਆ।
ਇਹ ਖ਼ਬਰ ਪੜ੍ਹੋ- ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BCCI ਨੇ ਹਰਭਜਨ ਨੂੰ ਸ਼ਾਨਦਾਰ ਕਰੀਅਰ ਦੇ ਲਈ ਦਿੱਤੀ ਵਧਾਈ
NEXT STORY