ਟੋਕੀਓ– ਕੋਰੋਨਾ ਮਹਾਮਾਰੀ ਕਾਰਨ ਇਕ ਸਾਲ ਦੇ ਲਈ ਮੁਲਤਵੀ ਕੀਤੇ ਗਏ ਓਲੰਪਿਕ ਖੇਡਾਂ ਨੂੰ ਤਿੱਖੀ ਧੁੱਪ ’ਚ ਸ਼ੁਰੂ ਕੀਤਾ ਗਿਆ ਪਰ ਹੁਣ ਇਸ ਨੂੰ ਕੁਦਰਤ ਦੀ ਇਕ ਹੋਰ ਮਾਰ ਝੱਲਣੀ ਪੈ ਸਕਦੀ ਹੈ। ਇੱਥੇ ਤੂਫ਼ਾਨ ਆਉਣ ਵਾਲਾ ਹੈ ਤੇ ਭਵਿੱਖਬਾਣੀ ਕੀਤੀ ਗਈ ਹੈ ਕਿ ਇਹ ਖੇਡਾਂ ’ਚ ਖ਼ਲਲ ਪੈਦਾ ਕਰ ਸਕਦਾ ਹੈ। ਨਿਊਜ਼ੀਲੈਂਡ ਦੇ ਰਗਬੀ ਸੈਵਨਸ ਦੇ ਖਿਡਾਰੀ ਐਂਡ੍ਰਿਊ ਨਿਊਸਟੱਬ ਨੇ ਕਿਹਾ, ‘‘ਅਜਿਹਾ ਲਗਦਾ ਹੈ ਕਿ ਅਸੀਂ ਹਰ ਬੁਰੀ ਚੀਜ਼ ਦੀ ਤਿਆਰੀ ਕਰ ਰਹੇ ਹਂ।’’
ਇਹ ਵੀ ਪੜ੍ਹੋ : Tokyo Olympics : ਨਿਸ਼ਾਨੇਬਾਜ਼ਾਂ ਨੇ ਕੀਤਾ ਨਿਰਾਸ਼, ਦੂਜੇ ਦੌਰ ’ਚ ਹਾਰੀ ਮਨੂ-ਸੌਰਭ ਦੀ ਜੋੜੀ
ਮੇਜ਼ਬਾਨ ਜਾਪਾਨ ਆਪਣੇ ਮਹਿਮਾਨਾਂ ਨੂੰ ਭਰੋਸਾ ਦੇ ਰਿਹਾ ਹੈ ਕਿ ਫ਼ਿਕਰ ਨਾ ਕਰੋ ਕਿਉਂਕਿ ਇਹ ਕਮਜ਼ੋਰ ਸ਼੍ਰੇਣੀ ਦਾ ਤੂਫ਼ਾਨ ਹੈ। ਦੂਜੇ ਪਾਸੇ ਸੁਰਿਗਾਸਾਕੀ ਸਮੁਦੰਰੀ ਤਟ ’ਤੇ ਸਰਫ਼ਰ ਦਾ ਕਹਿਣਾ ਹੈ ਕਿ ਨੇਪਾਰਤਕ ਨਾਂ ਦਾ ਇਹ ਤੂਫ਼ਾਨ ਜਦੋਂ ਤਕ ਸਮੁੰਦਰ ਨਾਲ ਸਿੱਧਾ ਨਹੀਂ ਟਕਰਾਉਂਦਾ ਉਦੋਂ ਤਕ ਅਸਲ ’ਚ ਪ੍ਰਤੀਯੋਗਿਤਾ ’ਚ ਮੌਸਮ ’ਚ ਸੁਧਾਰ ਹੋਵੇਗਾ। ਪਰ ਤੀਰਅੰਦਾਜ਼ੀ, ਕਿਸ਼ਤੀ ਚਾਲਕ ਦਲ ਤੇ ਪਾਲ ਕਿਸ਼ਤੀ ਚਾਲਕ ਦਲ ਨੇ ਪਹਿਲਾਂ ਹੀ ਆਪਣਾ ਪ੍ਰੋਗਰਾਮ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ: 13 ਸਾਲ ਦੀਆਂ ਬੱਚੀਆਂ ਨੇ ਸਕੇਟਿੰਗ ’ਚ ਰਚਿਆ ਇਤਿਹਾਸ, ਜਿੱਤੇ ਗੋਲਡ ਅਤੇ ਚਾਂਦੀ ਦੇ ਤਮਗੇ
ਟੋਕੀਓ ਖੇਡਾਂ ਦੀ ਬੁਲਾਰਨ ਮਾਸਾ ਤਕਾਯਾ ਨੇ ਕਿਹਾ ਕਿ ਕਿਸੇ ਹੋਰ ਖੇਡ ਦੇ ਪ੍ਰੋਗਰਾਮ ’ਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਤਕਾਯਾ ਨੇ ਕਿਹਾ, ‘‘ਇਹ ਤੀਜੀ ਸ਼੍ਰੇਣੀ ਦਾ ਤੂਫ਼ਾਨ ਹੈ, ਇਸ ਲਈ ਬਹੁਤ ਜ਼ਿਆਦਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ, ਪਰ ਜਾਪਾਨ ਦੇ ਅਰਥਾਂ ’ਚ ਇਹ ਤੂਫ਼ਾਨ ਹੈ। ਇਹ ਇਕ ਕਮਜ਼ੋਰ ਤੂਫ਼ਾਨ ਹੈ। ’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Tokyo Olympics : ਨਿਸ਼ਾਨੇਬਾਜ਼ਾਂ ਨੇ ਕੀਤਾ ਨਿਰਾਸ਼, ਦੂਜੇ ਦੌਰ ’ਚ ਹਾਰੀ ਮਨੂ-ਸੌਰਭ ਦੀ ਜੋੜੀ
NEXT STORY