ਹੈਦਰਾਬਾਦ (ਨਿਕਲੇਸ਼ ਜੈਨ)—ਭਾਰਤ ਦੀ ਨੰਬਰ-2 ਸ਼ਤਰੰਜ ਗ੍ਰਾਂਡਮਾਸਟਰ ਹਰਿਕਾ ਦ੍ਰੋਣਾਵੱਲੀ ਨੂੰ ਫੀਡੇ ਮਹਿਲਾ ਸਪੀਡ ਸ਼ਤਰੰਜ ਚੈਂਪੀਅਨਸ਼ਿਪ ’ਚ ਉਪਜੇਤੂ ਦੇ ਸਥਾਨ ਨਾਲ ਸਬਰ ਕਰਨਾ ਪਿਆ ਹੈ। ਭਾਰਤ ਦੀ ਹਰਿਕਾ ਤੇ ਚੀਨ ਦੀ ਵਿਸ਼ਵ ਦੀ ਨੰਬਰ ਇਕ ਖਿਡਾਰੀ ਤੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਹਾਊ ਈਫ਼ਾਨ ਵਿਚਾਲੇ 5 ਘੰਟ ਤੋਂ ਵੱਧ ਸਮੇਂ ਤਕ ਸ਼ਤਰੰਜ ਦੇ ਫ਼ਟਾਫ਼ਟ ਫਾਰਮੈਟ ਦੇ ਤਿੰਨ ਵੱਖ ਟਾਈਮ ਕੰਟਰੋਲ ਦੇ ਕੁਲ 28 ਮੁਕਾਬਲੇ ਖੇਡੇ ਗਏ ਜਿਸ ’ਚ 25 ਮੁਕਾਬਲਿਆਂ ਦੇ ਬਾਅਦ ਤਕ ਸਕੋਰ 13-13 ਨਾਲ ਟਾਈ ’ਤੇ ਸੀ ਤੇ ਆਖ਼ਰੀ ਦੋਵੇਂ ਮੁਕਾਬਲੇ ਈਫ਼ਾਨ ਦੇ ਖ਼ਾਤੇ ’ਚ ਜਾਣ ਨਾਲ ਉਹ ਜੇਤੂ ਬਣਨ ’ਚ ਸਫ਼ਲ ਰਹੀ।
ਹਾਲਾਂਕਿ ਹਰਿਕਾ ਲਈ ਮੈਚ ਦੀ ਸ਼ੁਰੂਆਤ ਬੇਹੱਦ ਸ਼ਾਨਦਾਰ ਰਹੀ ਤੇ ਸਭ ਤੋਂ ਪਹਿਲਾਂ ਖੇਡੇ ਗਏ 5 ਮਿੰਟ+1 ਸਕਿੰਟ ਦੇ ਮੁਕਾਬਲਿਆਂ ’ਚ ਉਹ ਇਕ ਸਮੇਂ 6-3 ਨਾਲ ਅੱਗੇ ਹੋ ਗਈ ਸੀ ਪਰ ਉਦੋਂ ਹੀ ਉਨ੍ਹਾਂ ਦਾ ਇੰਟਰਨੈਟ ਉਨ੍ਹਾਂ ਨੂੰ ਧੋਖਾ ਦੇ ਗਿਆ ਤੇ ਹਰਿਕਾ ਮੈਚ ਸਮੇਂ ਦੀ ਵਜ੍ਹਾ ਨਾਲ ਹਾਰ ਗਈ ਤੇ ਇੱਥੋਂ ਹੀ ਈਫ਼ਾਨ ਵਾਪਸੀ ਕਰਨ ’ਚ ਸਫਲ ਰਹੀ, ਮੈਚ ਦੇ ਬਾਅਦ ਹਰਿਕਾ ਨੇ ਇਸ ਘਟਨਾਕ੍ਰਮ ’ਤੇ ਜ਼ਿਆਦਾ ਧਿਆਨ ਨਾ ਦਿੰਦੇ ਹੋਏ ਹਾਊ ਈਫ਼ਾਨ ਨੂੰ ਬਿਹਤਰ ਖੇਡ ਦੀ ਵਧਾਈ ਦਿੱਤੀ ਤਾਂ ਈਫ਼ਾਨ ਨੇ ਮੰਨਿਆ ਕਿ ਹਰਿਕਾ ਦਾ ਇੰਟਰਨੈੱਟ ਦੀ ਵਜ੍ਹਾ ਨਾਲ ਇਕ ਮੈਚ ਹਾਰਨਾ ਹਰਿਕਾ ਨੂੰ ਮਨੋਵਿਗਿਆਨਕ ਤੌਰ ’ਤੇ ਪਰੇਸ਼ਾਨ ਕਰ ਗਿਆ ਤੇ ਇਹ ਜਿੱਤ ਉਨ੍ਹਾਂ ਲਈ ਭਾਗਾਂ ਵਾਲੀ ਰਹੀ ਪਰ ਹਰਿਕਾ ਇਹ ਮੈਚ ਜਿੱਤ ਸਕਦੀ ਸੀ।
ਏਸ਼ੀਆਈ ਧਰਤੀ ’ਤੇ ਟੈਸਟ ਮੈਚ ਖੇਡਣ ਨੂੰ ਬੇਹੱਦ ਉਤਸ਼ਾਹਤ ਹਨ ਸਟੀਵ ਸਮਿਥ, ਦਿੱਤਾ ਇਹ ਬਿਆਨ
NEXT STORY