ਟੋਕੀਓ- ਅਫ਼ਗਾਨਿਸਤਾਨ ਦੇ ਖਿਡਾਰੀ ਹੁਸੈਨ ਰਸੋਲੀ ਨੂੰ ਆਖ਼ਰਕਾਰ ਮੰਗਲਵਾਰ ਨੂੰ ਇੱਥੇ ਪੈਰਾਲੰਪਿਕ ਖੇਡਾਂ 'ਚ ਮੁਕਾਬਲੇਬਾਜ਼ੀ ਪੇਸ਼ ਕਰਨ ਦਾ ਮੌਕਾ ਮਿਲ ਗਿਆ ਹੈ। ਕਾਬੁਲ ਤੋਂ ਸੁਰੱਖਿਅਤ ਬਾਹਰ ਕੱਢੇ ਜਾਣ ਦੇ ਬਾਅਦ ਹੁਸੈਨ ਤੇ ਟੀਮ ਦੇ ਉਨ੍ਹਾਂ ਦੇ ਸਾਥੀ ਜਾਕੀਆ ਖੁਦਾਦਾਦੀ ਸ਼ਨੀਵਾਰ ਨੂੰ ਟੋਕੀਓ ਪਹੁੰਚੇ ਸਨ। ਇਹ ਦੋਵੇਂ ਇਕ ਹਫ਼ਤੇ ਦੇਰ ਨਾਲ ਪਹੁੰਚੇ ਤੇ ਨਿੱਜਤਾ ਤੇ ਸੁਰੱਖਿਆ ਕਾਰਨਾਂ ਨਾਲ ਉਨ੍ਹਾਂ ਦੋਵਾਂ ਨੂੰ ਪੈਰਾਲੰਪਿਕ ਖੇਡ ਪਿੰਡ 'ਚ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਦੇ ਪ੍ਰਤੀਯੋਗਿਤਾ ਤੋਂ ਪਹਿਲਾਂ ਤੇ ਬਾਅਦ 'ਚ ਮੀਡੀਆ ਨਾਲ ਗੱਲ ਕਰਨ 'ਤੇ ਵੀ ਰੋਕ ਹੈ।
ਹੁਸੈਨ ਮੁੱਖ ਤੌਰ 'ਤੋ ਫ਼ਰਾਟਾ ਦੌੜਾਕ ਹੈ ਪਰ ਉਹ ਪ੍ਰਤੀਯੋਗਿਤਾ ਲਈ ਦੇਰ ਨਾਲ ਪਹੁੰਚੇ। ਇਸ ਦੇ ਬਾਅਦ ਉਨ੍ਹਾਂ ਨੇ ਟੀ47 ਕਲਾਸ ਦੇ ਹਾਈ ਜੰਪ ਮੁਕਾਬਲੇ 'ਚ ਕਿਸਮਤ ਆਜ਼ਮਾਈ ਜੋ ਇਨ੍ਹਾਂ ਖੇਡਾਂ 'ਚ ਉਨ੍ਹਾਂ ਦਾ ਇਕਮਾਤਰ ਮੁਕਾਬਲਾ ਸੀ। ਉਹ ਹਾਲਾਂਕਿ 4.46 ਮੀਟਰ ਦੀ ਕੋਸ਼ਿਸ਼ ਦੇ ਨਾਲ 13 ਖਿਡਾਰੀਆਂ ਦੀ ਪ੍ਰਤੀਯੋਗਿਤਾ 'ਚ ਆਖ਼ਰੀ ਸਥਾਨ 'ਤੇ ਰਹੇ। ਕਿਊਬਾ ਦੇ ਰੋਬੀਲ ਯਾਂਕੀਲ ਸੋਲ ਕੇਰਵਾਂਟੇਸ ਨੇ 7.46 ਮੀਟਰ ਦੇ ਜੰਪ ਦ ਨਾਲ ਸੋਨ ਤਮਗ਼ਾ ਜਿੱਤਿਆ। ਕੌਮਾਂਤਰੀ ਪੈਰਾਲੰਪਿਕ ਕਮੇਟੀ ਦੇ ਬੁਲਾਰੇ ਕ੍ਰੇਗ ਸਪੇਂਸ ਨੇ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਨੂੰ ਹੁਸੈਨ ਨਾਲ ਗੱਲ ਕੀਤੀ ਸੀ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਸਪੇਂਸ ਨੇ ਕਿਹਾ, ''ਉਹ ਮੁਕਾਬਲੇ ਨੂੰ ਲੈ ਕੇ ਬੇਹੱਦ ਰੋਮਾਂਚਿਤ ਸੀ।'' ਉਹ ਪਹਿਲਾਂ ਵੀ ਹਾਈ ਜੰਪ 'ਚ ਹਿੱਸਾ ਲੈ ਚੁੱਕਾ ਹੈ ਪਰ ਕਿਸੇ ਵੱਡੀ ਪ੍ਰਤੀਯੋਗਿਤਾ 'ਚ ਉਹ ਪਹਿਲੀ ਵਾਰ ਹਾਈ ਜੰਪ 'ਚ ਹਿੱਸਾ ਲੈ ਰਿਹਾ ਸੀ। ਇਹ ਬੇਹੱਦ ਖ਼ਾਸ ਮੌਕਾ ਸੀ। ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ। ਇਸ ਤੋਂ ਇਲਾਵਾ ਜਾਕੀਆ ਵੀ 2004 ਦੇ ਬਾਅਦ ਪੈਰਾਲੰਪਿਕਸ 'ਚ ਹਿੱਸਾ ਲੈਣ ਵਾਲੀ ਅਫ਼ਗਾਨਿਸਤਾਨ ਦੀ ਪਹਿਲੀ ਮਹਿਲਾ ਬਣੇਗੀ। ਉਹ ਵੀਰਵਾਰ ਨੂੰ ਤਾਈਕਵਾਂਡੋ ਦੇ ਮਹਿਲਾ 44-49 ਕਿਲਗ੍ਰਾਮ ਵਰਗ 'ਚ ਚੁਣੌਤੀ ਪੇਸ਼ ਕਰੇਗੀ। ਅਫ਼ਗਾਨਿਸਤਾਨ ਦੀ ਦੋ ਮੈਂਬਰੀ ਟੀਮ ਹਫ਼ਤੇ ਦੇ ਅੰਤ 'ਚ ਪੈਰਾਲੰਪਿਕ ਖੇਡ 'ਚ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਪੀ. ਸੀ.) ਦੀ ਪ੍ਰਧਾਨ ਐਂਡ੍ਰਿਊ ਪਾਰਸਨਸ ਤੋਂ ਵੀ ਮਿਲੀ ਸੀ।
ਪੈਰਾਲੰਪਿਕ: PM ਅਤੇ ਰਾਸ਼ਟਰਪਤੀ ਨੇ ਨਿਸ਼ਾਨੇਬਾਜ਼ ਸਿੰਘਰਾਜ ਨੂੰ ਕਾਂਸੀ ਤਮਗਾ ਜਿੱਤਣ ’ਤੇ ਦਿੱਤੀ ਵਧਾਈ
NEXT STORY