ਨਵੀਂ ਦਿੱਲੀ- ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਥੱਈਆ ਮੁਰਲੀਧਰਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਛਾਤੀ ਦੀ ਸਮੱਸਿਆ ਕਾਰਨ ਉਸ ਨੂੰ ਅਪੋਲੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੁਰਲੀਧਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-14ਵੇਂ ਸੀਜ਼ਨ 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਨਾਲ ਜੁੜੇ ਹੋਏ ਹਨ। ਉਹ ਟੀਮ ਦੇ ਗੇਂਦਬਾਜ਼ੀ ਕੋਚ ਹਨ। ਮੁਰਲੀਧਰਨ ਨੂੰ ਐਤਵਾਰ ਸ਼ਾਮ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਉਸਦਾ ਟੈਸਟ ਕੀਤਾ ਗਿਆ। ਮੁਰਲੀਧਰਨ ਦੇ ਹਾਰਟ 'ਚ ਇਕ ਬਲਾਕੇਜ ਹੈ। ਅਜਿਹੇ 'ਚ ਉਸਦੇ ਹਾਰਟ 'ਚ ਸਟੈਂਟ ਪਾਇਆ ਜਾਵੇਗਾ। ਮੁਰਲੀਧਰਨ 17 ਅਪ੍ਰੈਲ ਨੂੰ ਹੈਦਰਾਬਾਦ ਦੇ ਮੈਚ ਦੌਰਾਨ ਮੈਦਾਨ 'ਚ ਮੌਜੂਦ ਸਨ। 17 ਅਪ੍ਰੈਲ ਨੂੰ ਹੀ ਉਸਦਾ ਜਨਮਦਿਨ ਵੀ ਸੀ।
ਇਹ ਖ਼ਬਰ ਪੜ੍ਹੋ- RCB ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ
ਮੁਰਲੀਧਰਨ ਦੀ ਗਿਣਤੀ ਦੁਨੀਆ ਦੇ ਮਹਾਨ ਗੇਂਦਬਾਜ਼ਾਂ 'ਚ ਹੁੰਦੀ ਹੈ। ਉਨ੍ਹਾਂ ਨੇ ਸ਼੍ਰੀਲੰਕਾ ਦੇ ਲਈ 133 ਟੈਸਟ ਤੇ 350 ਵਨ ਡੇ ਮੈਚ ਖੇਡੇ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 800 ਤੇ ਵਨ ਡੇ 'ਚ 534 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਸਾਲ 2011 'ਚ ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ ਆਈ. ਪੀ. ਐੱਲ. 'ਚ ਵੀ ਖੇਡੇ ਹਨ। ਮੁਰਲੀਧਰਨ ਚੇਨਈ ਸੁਪਰ ਕਿੰਗਜ਼, ਕੋਚੀ ਟਸਕਰਸ ਕੇਰਲ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਹਿੱਸਾ ਰਹੇ ਹਨ।
ਇਹ ਖ਼ਬਰ ਪੜ੍ਹੋ- ਬੱਲੇਬਾਜ਼ੀ ਕਰਦੇ ਹੋਏ 196 ਦੌੜਾਂ ਦਾ ਵਧੀਆ ਟੀਚਾ ਲੱਗ ਰਿਹਾ ਸੀ : ਰਾਹੁਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੱਲੇਬਾਜ਼ੀ ਕਰਦੇ ਹੋਏ 196 ਦੌੜਾਂ ਦਾ ਵਧੀਆ ਟੀਚਾ ਲੱਗ ਰਿਹਾ ਸੀ : ਰਾਹੁਲ
NEXT STORY