ਕੋਲਕਾਤਾ- ਪ੍ਰਤਿਭਾਸ਼ਾਲੀ ਕ੍ਰਿਕਟਰ ਸ਼ੁਭਮਨ ਗਿੱਲ ਨੇ ਕਿਹਾ ਕਿ ਜੇਕਰ ਕੋਈ ਵਿਕਲਪ ਦਿੱਤਾ ਜਾਵੇ ਤਾਂ ਉਹ ਹਮੇਸ਼ਾ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਲਈ ਖੇਡਣਾ ਚਾਹਾਂਗਾ। ਗਿੱਲ ਇਸ ਸਮੇਂ ਸੱਟ ਤੋਂ ਉੱਭਰ ਰਹੇ ਹਨ ਤੇ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੌਰੇ ਤੋਂ ਬਾਹਰ ਕਰ ਦਿੱਤਾ। ਕੇ. ਕੇ. ਆਰ. ਪ੍ਰਬੰਧਨ ਨੇ ਰਿਲੀਜ਼ ਕਰ ਦਿੱਤਾ ਹੈ ਕਿ ਆਂਦਰੇ ਰਸੇਲ, ਸੁਨੀਲ ਨਾਰਾਇਣ, ਵੇਂਕਟੇਸ਼ ਅਇਅਰ ਤੇ ਵਰੁਣ ਚੱਕਰਵਤੀ ਨੂੰ ਬਰਕਰਾਰ ਰੱਖਿਆ ਹੈ। ਇਕ ਸਮੇਂ ਉਨ੍ਹਾਂ ਨੂੰ ਕੇ. ਕੇ. ਆਰ ਦੇ ਭਵਿੱਖ ਦੇ ਕਪਤਾਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ।
ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ
22 ਸਾਲ ਦਾ ਇਹ ਭਾਰਤੀ ਸਲਾਮੀ ਬੱਲੇਬਾਜ਼ ਟੀਮ ਵਲੋਂ ਰਿਲੀਜ਼ ਕੀਤੇ ਗਏ ਇਯੋਨ ਮੋਰਗਨ, ਦਿਨੇਸ਼ ਕਾਰਤਿਕ, ਰਾਹੁਲ ਤਿਰਪਾਠੀ ਤੇ ਨਿਤੀਸ਼ ਰਾਣਾ ਵਰਗੇ ਖਿਡਾਰੀਆਂ ਵਿਚ ਸ਼ਾਮਲ ਸੀ। ਗਿੱਲ ਨੇ 'ਲਵ, ਫੇਥ ਐਂਡ ਬਿਓਂਡ' ਨਾਮ ਦੀ ਲਘੁ ਫਿਲਮ ਵਿਚ ਕਿਹਾ ਕਿ ਮੇਰਾ ਕੇ. ਕੇ. ਆਰ. ਫ੍ਰੈਂਚਾਇਜ਼ੀ ਨਾਲ ਜਿਸ ਤਰ੍ਹਾਂ ਦਾ ਰਿਸ਼ਤਾ ਹੈ, ਉਹ ਮੇਰੇ ਲਈ ਸਚਮੁਚ ਖਾਸ ਹੈ।
ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ
ਉਨ੍ਹਾਂ ਨੇ ਕਿਹਾ ਕਿ ਇਕ ਵਾਰ ਜਦੋਂ ਤੁਸੀਂ ਕਿਸੇ ਇਕ ਫ੍ਰੈਂਚਾਇਜ਼ੀ ਨਾਲ ਜੁੜੇ ਜਾਂਦੇ ਹੋ ਤਾਂ ਤੁਸੀਂ ਉਸ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤੇ ਹਮੇਸ਼ਾ ਉਸ ਦੇ ਲਈ ਹੀ ਖੇਡਣਾ ਚਾਹੁੰਦੇ ਹੋ। ਜੇਕਰ ਮੈਨੂੰ ਕੇ. ਕੇ. ਆਰ. ਦੇ ਖੇਡਣ ਦਾ ਵਿਕਲਪ ਮਿਲਦਾ ਹੈ ਤਾਂ ਮੈਂ ਹਮੇਸ਼ਾ ਇਸ ਦੇ ਲਈ ਖੇਡਣਾ ਚਾਹਾਂਗਾ। ਆਈ. ਪੀ. ਐੱਲ. 2018 ਤੋਂ ਪਹਿਲਾਂ ਗਿੱਲ ਨੂੰ 1.8 ਕਰੋੜ ਰੁਪਏ ਵਿਚ ਖਰੀਦਿਆ ਗਿਆ ਸੀ। ਉਨ੍ਹਾਂ ਨੇ ਪਹਿਲੇ ਹੀ ਸੈਸ਼ਨ ਵਿਚ 13 ਮੈਚਾਂ ਵਿਚ 146.04 ਦੇ ਸਟ੍ਰਾਈਕ ਰੇਟ ਨਾਲ 203 ਦੌੜਾਂ ਬਣਾਈਆਂ ਸਨ ਪਰ ਬਾਅਦ ਵਿਚ ਉਸਦਾ ਸਟ੍ਰਾਈਕ ਰੇਟ ਘੱਟ ਹੋ ਗਿਆ, ਜਿਸ ਨਾਲ ਉਸਦੀ ਦੌੜਾਂ ਬਣਾਉਣ ਦੀ ਅਲੋਚਨਾ ਕੀਤੀ ਗਈ। ਉਨ੍ਹਾਂ ਨੇ ਹੁਣ ਤੱਕ ਫ੍ਰੈਂਚਾਇਜ਼ੀ ਦੇ ਲਈ 58 ਮੈਚਾਂ ਵਿਚ 123 ਦੇ ਸਟ੍ਰਾਈਕ ਰੇਟ ਨਾਲ 1417 ਦੌੜਾਂ ਬਣਾਈਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜਲਦ ਕ੍ਰਿਕਟ ਦੇ ਇਕ ਫਾਰਮੈੱਟ ਨੂੰ ਅਲਵਿਦਾ ਕਹਿ ਸਕਦੇ ਹਨ ਸ਼ਾਕਿਬ, ਦਿੱਤਾ ਸੰਕੇਤ
NEXT STORY