ਨਵੀਂ ਦਿੱਲੀ, (ਬਿਊਰੋ)— ਸਖਤ ਪੇਸ਼ੇਵਰ ਟੈਨਿਸ ਸਰਕਟ 'ਚ ਅੱਗੇ ਵਧਣ ਦੇ ਲਈ ਪ੍ਰਤਿਭਾ ਅਤੇ ਆਤਮਵਿਸ਼ਵਾਸ ਦਾ ਤਾਲਮੇਲ ਜ਼ਰੂਰੀ ਹੈ। ਯੁਕੀ ਭਾਂਬਰੀ 'ਚ ਇਨ੍ਹਾਂ ਦੋਹਾਂ ਹੀ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਏ.ਟੀ.ਪੀ. ਵਿਸ਼ਵ ਟੂਰ ਖਿਤਾਬ ਜਿੱਤਣ 'ਚ ਸਮਰਥ ਹਨ। ਯੁਕੀ ਨੇ 2015 'ਚ ਚੋਟੀ ਦੇ 100 'ਚ ਜਗ੍ਹਾ ਬਣਾਈ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਸੱਟ ਦਾ ਖਾਮਿਆਜ਼ਾ ਭੁਗਤਨਾ ਪਿਆ। ਦਿੱਲੀ ਦੇ ਇਸ ਖਿਡਾਰੀ ਨੇ 2017 'ਚ ਕਾਫੀ ਵੱਡੇ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਲਿਆ ਅਤੇ ਇਸ 25 ਸਾਲਾ ਯੁਵਾ ਨੇ ਸਾਲ ਦਾ ਹਾਂ ਪੱਖੀ ਅੰਤ ਕਰਦੇ ਹੋਏ ਪੁਣੇ ਚੈਲੰਜਰ ਦਾ ਖਿਤਾਬ ਜਿੱਤਿਆ ਅਤੇ ਬੈਂਗਲੁਰੂ ਓਪਨ ਦੇ ਸੈਮੀਫਾਈਨਲ 'ਚ ਪਹੁੰਚਿਆ।
ਯੁਕੀ ਨੇ 2017 'ਚ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਵੀ ਦਰਜ ਕੀਤੀ ਜਦੋਂ ਉਨ੍ਹਾਂ ਨੇ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਫਰਾਂਸ ਦੇ ਗੇਲ ਮੋਨਫਿਲਸ ਨੂੰ ਸਿਟੀ ਓਪਨ 'ਚ ਹਰਾਇਆ। ਏ.ਟੀ.ਪੀ. ਵਿਸ਼ਵ ਟੂਰ 'ਚ ਖਿਤਾਬ ਜਿੱਤਣ ਦੇ ਲਈ ਲਗਾਤਾਰ ਪੰਜ ਮੈਚ ਜਿੱਤਣੇ ਹੁੰਦੇ ਹਨ। ਆਤਮਵਿਸ਼ਵਾਸ ਨਾਲ ਭਰੇ ਯੁਕੀ ਨੇ ਕਿਹਾ, ''ਜ਼ਿਆਦਾ ਤੋਂ ਜ਼ਿਆਦਾ ਖੇਡਣਾ ਅਤੇ ਵੱਡੇ ਟੂਰਨਾਮੈਂਟ 'ਚ ਖੇਡਣਾ ਮਹੱਤਵਪੂਰਨ ਹੈ। ਮੈਂ ਕੁਝ ਟੂਰਨਾਮੈਂਟ (ਏ.ਟੀ.ਪੀ. ਵਿਸ਼ਵ ਟੂਰ 'ਤੇ) ਦੇ ਕੁਆਰਟਰਫਾਈਨਲ 'ਚ ਪਹੁੰਚਿਆ। ਤੁਹਾਨੂੰ (ਖਿਤਾਬ ਜਿੱਤਣ ਦੇ ਲਈ) ਹਰੇਕ ਮੈਚ 'ਤੇ ਧਿਆਨ ਦੇਣਾ ਹੁੰਦਾ ਹੈ, ਫਿਰ ਉਹ ਏ.ਟੀ.ਪੀ. ਟੂਰਨਾਮੈਂਟ ਹੋਵੇ ਜਾਂ ਚੈਲੰਜਰ ਜਾਂ ਫਿਰ ਆਈ.ਟੀ.ਐੱਫ. ਟੂਰਨਾਮੈਂਟ।
ਜੇਕਰ ਤੁਸੀਂ ਮੈਥੋਂ ਪੁੱਛੋਗੇ ਕਿ ਮੈਂ ਏ.ਟੀ.ਪੀ. ਪ੍ਰਤੀਯੋਗਿਤਾ ਜਿੱਤਣ 'ਚ ਸਮਰਥ ਹਾਂ ਤਾਂ ਮੈਂ ਕਹਾਂਗਾ, ਹਾਂ ਮੈਂ ਹਾਂ।'' ਸਾਲ 2009 'ਚ ਜੂਨੀਅਰ ਆਸਟਰੇਲੀਆ ਓਪਨ ਅਤੇ ਮਸ਼ਹੂਰ ਆਰੇਂਜ ਬਾਲ ਜਿੱਤਣ ਦੇ ਬਾਅਦ ਭਾਰਤ ਨੂੰ ਯੁਕੀ ਤੋਂ ਕਾਫੀ ਉਮੀਦਾਂ ਹਨ ਪਰ ਉਹ ਚੋਟੀ ਦੇ ਪੱਧਰ 'ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਹੇ ਹਨ। ਨਵੇਂ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਨੂੰ ਪੁਣੇ 'ਚ ਟਾਟਾ ਓਪਨ ਮਹਾਰਾਸ਼ਟਰ ਦੇ ਨਾਲ ਹੋਵੇਗੀ ਅਤੇ ਯੁਕੀ ਨੇ ਕਿਹਾ ਕਿ ਉਹ ਬਿਹਤਰ ਪ੍ਰਦਰਸ਼ਨ ਲਈ ਤਿਆਰ ਹਨ।
ਵਿਸ਼ਵਨਾਥਨ ਆਨੰਦ ਨੇ ਮੈਗਨਸ ਕਾਰਲਸਨ ਨੂੰ ਹਰਾਇਆ
NEXT STORY