ਨਵੀਂ ਦਿੱਲੀ, (ਬਿਊਰੋ)— ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਦੱਖਣੀ ਅਫਰੀਕਾ ਦੇ ਖਿਲਾਫ ਦੂਜੇ ਕਰੋ ਜਾਂ ਮਰੋ ਦੇ ਮੁਕਾਬਲੇ ਲਈ ਤਿਆਰ ਹੋ ਚੁੱਕੀ ਹੈ ਜਿੱਥੇ ਉਹ ਸੀਰੀਜ਼ 'ਚ 1-1 ਦੀ ਬਰਾਬਰੀ ਦੇ ਟੀਚੇ ਨਾਲ ਉਤਰੇਗੀ। ਭਾਰਤ ਨੇ ਪਹਿਲਾ ਟੈਸਟ ਕੇਪਟਾਊਨ 'ਚ 72 ਦੌੜਾਂ ਨਾਲ ਗੁਆਇਆ ਸੀ ਅਤੇ ਉਹ ਹੁਣ ਤਿੰਨ ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਿਛੜ ਚੁੱਕੀ ਹੈ। ਹਾਲਾਂਕਿ ਟੀਮ ਇੰਡੀਆ ਦੇ ਹੌਂਸਲੇ ਬੁਲੰਦ ਦਿਖਾਈ ਦੇ ਰਹੇ ਹਨ।
ਵਿਰਾਟ ਨੇ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਅਹਿਮ ਮੁਕਾਬਲੇ ਤੋਂ ਪਹਿਲਾਂ ਟਵਿੱਟਰ 'ਤੇ ਆਪਣੀ ਤਸਵੀਰ ਪੋਸਟ ਕਰਕੇ ਲਿਖਿਆ ਹੈ ਕਿ ਉਹ ਇਸ ਮੈਚ ਦੇ ਲਈ ਕਾਫੀ ਉਤਸ਼ਾਹਤ ਹਨ। ਭਾਰਤੀ ਕਪਤਾਨ ਨੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਨਾਲ ਬੱਸ 'ਚ ਬੈਠੇ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਅਤੇ ਲਿਖਿਆ, ਅਸੀਂ ਜੋਬਰਗ ਸ਼ਹਿਰ 'ਚ ਪਹੁੰਚ ਗਏ ਹਾਂ, ਜੋ ਬਹੁਤ ਖੂਬਸੂਰਤ ਹੈ। ਅਸੀਂ ਦੂਜੇ ਮੈਚ ਦੇ ਲਈ ਤਿਆਰੀ ਕਰ ਰਹੇ ਹਾਂ ਅਤੇ ਇਸ ਨੂੰ ਲੈਕੇ ਕਾਫੀ ਉਤਸ਼ਾਹਤ ਵੀ ਹਾਂ। ਟੀਮ ਇੰਡੀਆ ਘਰੇਲੂ ਮੈਦਾਨ 'ਤੇ ਕਮਾਲ ਦੀ ਲੈਅ ਅਤੇ ਅਜੇਤੂ ਕ੍ਰਮ ਦੇ ਨਾਲ ਦੱਖਣੀ ਅਫਰੀਕਾ ਪਹੁੰਚੀ ਹੈ ਪਰ ਪਹਿਲੇ ਹੀ ਮੈਚ 'ਚ ਉਸ ਨੇ 4 ਦਿਨਾਂ ਦੇ ਅੰਦਰ ਹੀ ਗੋਡੇ ਟੇਕ ਦਿੱਤੇ।
ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਨੇ ਪਹਿਲੇ ਮੈਚ 'ਚ ਨਿਰਾਸ਼ਾਜਨਕ ਰੂਪ ਨਾਲ 05 ਅਤੇ 28 ਦੌੜਾਂ ਦੀ ਪਾਰੀਆਂ ਖੇਡੀਆਂ ਜਦਕਿ ਬਾਕੀ ਬੱਲੇਬਾਜ਼ਾਂ ਨੇ ਵੀ ਓਨਾ ਹੀ ਨਿਰਾਸ਼ ਕੀਤਾ। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਭਾਰਤੀ ਟੀਮ ਮੈਚ ਨਹੀਂ ਬਚਾ ਸਕੀ ਸੀ ਜਦਕਿ ਆਲਰਾਊਂਡਰ ਪੰਡਯਾ ਨੇ ਮੁਸ਼ਕਲ ਹਾਲਾਤਾਂ 'ਚ ਆਪਣੀ 93 ਦੌੜਾਂ ਦੀ ਪਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਹੁਣ ਸੇਂਚੁਰੀਅਨ 'ਚ ਦੂਜੇ ਮੈਚ 'ਚ ਉਨ੍ਹਾਂ ਨੂੰ ਹੁਕਮ ਦਾ ਇੱਕਾ ਮੰਨਿਆ ਜਾ ਰਿਹਾ ਹੈ। ਖੁਦ ਕਪਤਾਨ ਵਿਰਾਟ ਨੇ ਵੀ ਪਹਿਲੇ ਮੈਚ ਦੇ ਬਾਅਦ ਆਪਣੇ ਪਸੰਦੀਦਾ ਖਿਡਾਰੀ ਪੰਡਯਾ ਦੀ ਰੱਜ ਕੇ ਸ਼ਲਾਘਾ ਕੀਤੀ ਸੀ। ਅਜਿਹੇ 'ਚ ਦੂਜੇ ਮੈਚ 'ਚ ਭਾਰਤੀ ਖਿਡਾਰੀਆਂ ਤੋਂ ਗਲਤੀਆਂ ਨੂੰ ਸੁਧਾਰਦੇ ਹੋਏ ਵਾਪਸੀ ਕਰਨ ਅਤੇ ਸੀਰੀਜ਼ ਬਚਾਉਣ ਦੀ ਉਮੀਦ ਰਹੇਗੀ।
IPL ਲਈ ਯੁਵੀ ਤੇ ਭੱਜੀ ਸਮੇਤ ਕਈ ਖਿਡਾਰੀ ਵਿਕਣਗੇ ਕਰੋਡ਼ਾਂ 'ਚ, ਜਾਣੋ ਕੀਮਤ
NEXT STORY