ਜਲੰਧਰ — ਇੰਗਲੈਂਡ ਦੇ ਸਾਬਕਾ ਫੁੱਟਬਾਲਰ ਰੀਓ ਫਰਡੀਨੇਂਡ ਲਈ ਟੀ. ਵੀ. ਸ਼ੋਅ 'ਟੋਵੀ' ਦੀ 26 ਸਾਲਾ ਸਟਾਰ ਕੇਟ ਰਾਈਟ ਆਪਣੀ 'ਸ਼ੋਅ-ਬਿਜ਼ ਲਾਈਫ' ਛੱਡਣ ਜਾ ਰਹੀ ਹੈ। ਫਰਡੀਨੇਂਡ ਨਾਲ ਕੇਟ ਦੀ ਨੇੜਤਾ ਦੀਆਂ ਖਬਰਾਂ ਪਿਛਲੇ ਸਾਲ ਬਾਹਰ ਆਈਆਂ ਸਨ, ਜਦੋਂ ਕੇਟ ਫਰਡੀਨੇਂਡ ਦੇ ਘਰ ਦੇ ਬਾਹਰ ਸਪੌਟ ਹੋਈ ਸੀ। ਕੇਟ ਇਸ ਤੋਂ ਬਾਅਦ ਲਗਾਤਾਰ ਫਰਡੀਨੇਂਡ ਦੇ ਘਰ ਵਾਲਿਆਂ ਦੇ ਸੰਪਰਕ 'ਚ ਹੈ।
ਖਬਰ ਹੈ ਕਿ ਕੇਟ ਜਲਦ ਹੀ ਫਰਡੀਨੇਂਡ ਨਾਲ ਵਿਆਹ ਕਰ ਸਕਦੀ ਹੈ। ਵਿਆਹ ਕਾਰਨ ਹੀ ਉਸ ਨੇ ਮਸ਼ਹੂਰ ਸ਼ੋਅ 'ਦਿ ਓਨਲੀ ਵਨ ਇਨ ਐਕਸੇਸ' (ਟੋਵੀ) ਛੱਡਿਆ ਹੈ। ਕੇਟ ਨੇ ਸੋਸ਼ਲ ਸਾਈਟਸ 'ਤੇ ਫਰਡੀਨੇਂਡ ਦੇ ਪਰਿਵਾਰ ਨਾਲ ਫੋਟੋ ਵੀ ਪਾਈ ਹੈ, ਜਿਸ 'ਤੇ ਲਿਖਿਆ ਹੈ—ਉਹ ਜਲਦ ਨਵੀਂ ਫੈਮਿਲੀ ਜੁਆਇਨ ਕਰੇਗੀ। ਕੇਟ ਸਿਹਤ ਪ੍ਰਤੀ ਕਾਫੀ ਜਾਗਰੂਕ ਹੈ, ਉਹ ਹਫਤੇ 'ਚ 5 ਦਿਨ ਜਿਮ ਜਾ ਕੇ ਪਸੀਨਾ ਵਹਾਉਂਦੀ ਹੈ। ਫਰਡੀਨੇਂਡ ਨਾਲ ਮੁਲਾਕਾਤ ਤੋਂ ਪਹਿਲਾਂ ਕੇਟ ਦੀ ਡੀਨ ਐਲਗਰ, ਲਾਰੇਨ ਪੋਪ ਨਾਲ ਵੀ ਨੇੜਤਾ ਰਹੀ ਸੀ। ਜ਼ਿਕਰਯੋਗ ਹੈ ਕਿ ਰੀਓ ਫਰਡੀਨੇਂਡ ਦਾ ਇਸ ਤੋਂ ਪਹਿਲਾਂ ਰਿਬਿਕਾ ਐਲਿਸਨ ਨਾਲ ਵਿਆਹ ਹੋਇਆ ਸੀ। ਉਸ ਦੇ 3 ਬੱਚੇ ਹਨ।
ਹੁਣ ਮੈਂ ਨਹੀਂ ਆਸਟਰੇਲੀਆਈ ਕ੍ਰਿਕਟ ਦਾ ਸਭ ਤੋਂ ਵੱਡਾ ਵਿਲੇਨ : ਟ੍ਰੇਵਰ
NEXT STORY