ਲੰਡਨ— ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਨੇ ਬਹੁਚਰਚਿਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਟੂਰਨਾਮੈਂਟ ਵਿਚ ਇਸ ਸਾਲ ਹੋਈ ਨਿਲਾਮੀ 'ਚੋਂ ਕਿਸੇ ਫ੍ਰੈਂਚਾਇਜ਼ੀ ਵਲੋਂ ਨਾ ਚੁਣੇ ਜਾਣ 'ਤੇ ਦੁੱਖ ਪ੍ਰਗਟਾਇਆ ਹੈ। ਰੂਟ ਤੇ ਦੱਖਣੀ ਅਫਰੀਕਾ ਦਾ ਬੱਲੇਬਾਜ਼ ਹਾਸ਼ਿਮ ਅਮਲਾ ਆਈ. ਪੀ. ਐੱਲ.-2018 ਲਈ ਹੋਈ ਨਿਲਾਮੀ 'ਚ ਦੋ ਅਜਿਹੇ ਮਾਰਕੀ ਖਿਡਾਰੀ ਸਨ, ਜਿਨ੍ਹਾਂ ਨੂੰ ਕਿਸੇ ਵੀ ਫ੍ਰੈਂਚਾਇਜ਼ੀ ਨੇ ਨਹੀਂ ਖਰੀਦਿਆ। ਰੂਟ ਨੇ ਹਾਲਾਂਕਿ ਮੰਨਿਆ ਕਿ ਆਈ. ਪੀ. ਐੱਲ. ਤੋਂ ਹੋਣ ਵਾਲੀ ਮੋਟੀ ਕਮਾਈ ਉਸ ਦਾ ਮਕਸਦ ਨਹੀਂ ਸੀ ਸਗੋਂ ਇਸ ਲੀਗ ਵਿਚ ਖੇਡ ਕੇ ਟੀ-20 ਸਵਰੂਪ ਵਿਚ ਆਪਣਾ ਪ੍ਰਦਰਸ਼ਨ ਸੁਧਾਰਨਾ ਸੀ।
ਪੰਡਯਾ ਨੇ ਰੋਹਿਤ ਦੀ ਟਵਿਟਰ 'ਤੇ ਕੀਤੀ ਤਸਵੀਰ ਸ਼ੇਅਰ, ਫੈਂਸ ਨੇ ਇੰਝ ਲਗਾਈ ਕਲਾਸ
NEXT STORY