ਸਾਊਥਅੰਪਟਨ : ਭਾਰਤ ਖਿਲਾਫ ਚੌਥੋ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਇੰਗਲੈਂਡ ਨੂੰ ਮੁਸ਼ਕਲ ਹਾਲਾਤ ਤੋਂ ਬਾਹਰ ਕੱਢਣ ਵਾਲੇ ਬੱਲੇਬਾਜ਼ ਜੋਸ ਬਟਲਰ ਨੇ ਕਿਹਾ, '' ਉਨ੍ਹਾਂ ਦੀ ਟੀਮ ਦਾ ਪਲੜਾ ਭਾਰੀ ਹੈ ਅਤੇ ਉਹ ਮੈਚ ਜਿੱਤ ਸਕਦੇ ਹਨ। ਕਪਤਾਨ ਜੋ ਰੂਟ ਦੇ ਰਨ-ਆਊਟ ਹੋਣ ਤੋਂ ਬਾਅਦ ਟੀਮ ਮੁਸ਼ਕਲ ਵਿਚ ਸੀ। ਉਸ ਸਮੇਂ ਇੰਗਲੈਂਡ ਦੇ 122 ਦੌੜਾਂ 'ਤੇ ਪੰਜ ਵਿਕਟਾਂ ਡਿੱਗ ਗਈਆਂ ਸੀ ਅਤੇ ਉਨ੍ਹਾਂ ਦੀ ਬੜ੍ਹਤ 100 ਦੌੜਾਂ ਤੋਂ ਵੱਧ ਸੀ ਪਰ ਬਟਲਰ (69 ਦੌੜਾਂ) ਦੀ ਪਾਰੀ ਨੇ ਟੀਮ ਨੂੰ ਮਜ਼ਬੂਤ ਹਾਲਾਤਾਂ ਵਿਚ ਖੜ੍ਹਾ ਕਰ ਦਿੱਤਾ।

ਬਟਲਰ ਦੀ ਪਾਰੀ ਕਾਰਨ ਟੀਮ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 8 ਵਿਕਟਾਂ 'ਤੇ 260 ਦੌੜਾਂ ਬਣਾ ਲਈਆਂ। ਬਟਲਰ ਨੇ ਬੈਨ ਸਟੋਕਸ ਨਾਲ 6ਵੀਂ ਵਿਕਟ ਲਈ 56 ਦੌੜਾਂ ਅਤੇ ਸੈਮ ਕੁਰੇਨ ਦੇ ਨਾਲ 7ਵੀਂ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕਰ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਸ਼ਨੀਵਾਰ ਨੂੰ ਤੀਜੇ ਦਿਨ ਦੇ ਖੇਡ ਤੋਂ ਬਾਅਦ ਉਸ ਨੇ ਕਿਹਾ, '' ਯਕੀਨੀ ਤੌਰ 'ਤੇ ਅਸੀਂ ਜਿੱਤ ਸਕਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਪਿੱਚ ਟੁੱਟ ਰਹੀ ਹੈ। ਸੱਜੇ ਹੱਥ ਦੇ ਬੱਲੇਬਾਜ਼ ਲਈ ਆਫ ਸਟੰਪ ਦੇ ਬਾਹਰ ਪਿੱਚ ਕਾਫੀ ਖੁਰਦਰੀ ਹੈ ਜਿਸ ਦਾ ਫਾਇਦਾ ਮੋਈਨ ਅਲੀ ਅਤੇ ਆਦਿਲ ਰਾਸ਼ਿਦ ਨੂੰ ਹੋਵੇਗਾ। ਅਸੀਂ ਦੇਖਿਆ ਹੈ ਕਿ ਤੇਜ਼ ਗੇਂਦਬਾਜ਼ਾਂ ਨੂੰ ਵੀ ਆਸਾਨ ਉਛਾਲ ਮਿਲ ਰਿਹੈ।

ਸਟੋਕਸ ਦੇ ਨਾਲ ਸਾਂਝੇਦਾਰੀ ਦੇ ਬਾਰੇ ਪੁੱਛੇ ਜਾਣ 'ਤੇ ਬਟਲਰ ਨੇ ਕਿਹਾ, '' ਅਸੀਂ ਵੱਖ-ਵੱਖ ਫਾਰਮੈਟਾਂ ਦੀਆਂ ਵੱਖ-ਵੱਖ ਸਥਿਤੀਆਂ ਵਿਚ ਕਈ ਵਾਰ ਇਕੱਠੇ ਬੱਲੇਬਾਜ਼ੀ ਕਰ ਚੁੱਕੇ ਹਾਂ। ਇਸ ਨਾਲ ਸਾਨੂੰ ਇਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਜਾਨਣ ਦਾ ਮੌਕਾ ਮਿਲਿਆ ਹੈ। ਉਹ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ ਅਤੇ ਮੈਂ ਸੱਜੇ ਹੱਥ ਨਾਲ, ਅਸੀਂ ਇਕ ਦੂਜੇ ਨੂੰ ਸਟ੍ਰਾਈਕ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਕਿ ਗੇਂਦਬਾਜ਼ਾਂ ਨੂੰ ਵਾਰ-ਵਾਰ ਲਾਈਨ-ਲੈਂਥ ਬਦਲਨੀ ਪਵੇ।
ਜੋਕੋਵਿਚ ਚੌਥੇ ਦੌਰ 'ਚ, ਪੰਜਵੀ ਸੀਡ ਕਵੀਤੋਵਾ ਹੋਈ ਬਾਹਰ
NEXT STORY