ਸਾਊਥੰਪਟਨ -ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਕਿਹਾ ਕਿ ਸੱਟ ਕਾਰਨ ਭਾਰਤ ਦੀ ਵਿਸ਼ਵ ਕੱਪ ਟੀਮ ਵਿਚੋਂ ਬਾਹਰ ਹੋਣ ਵਾਲੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਦਰਦ ਨੂੰ ਉਹ ਮਹਿਸੂਸ ਕਰ ਸਕਦੇ ਹਨ। ਇਸਦੇ ਨਾਲ ਹੀ ਸਚਿਨ ਨੇ ਉਮੀਦ ਜਤਾਈ ਕਿ ਧਵਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਰਿਸ਼ਭ ਪੰਤ ਚੰਗੀ ਬੱਲੇਬਾਜ਼ੀ ਕਰੇਗਾ ਤੇ ਇਸ ਲਈ ਉਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਹਨ।
ਸਚਿਨ ਨੇ ਟਵੀਟ ਕਰ ਕੇ ਧਵਨ ਨੂੰ ਕਿਹਾ, ''ਤੁਹਾਡਾ ਦਰਜ ਸਮਝ ਸਕਦਾ ਹਾਂ ਧਵਨ। ਤੂੰ ਚੰਗਾ ਖੇਡ ਰਿਹਾ ਸੀ ਤੇ ਇੰਨੇ ਮਹੱਤਵਪੂਰਨ ਟੂਰਨਾਮੈਂਟ ਵਿਚਾਲੇ ਜ਼ਖ਼ਮੀ ਹੋਣਾ ਦਿਲ ਦੁਖਾਉਣ ਵਾਲਾ ਹੁੰਦਾ ਹੈ। ਮੈਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਤੂੰ ਮਜ਼ਬੂਤੀ ਨਾਲ ਵਾਪਸੀ ਕਰੇਂਗਾ।'' ਸਚਿਨ ਨੇ ਆਪਣੇ ਦੂਜੇ ਟਵੀਟ ਵਿਚ ਕਿਹਾ, ''ਰਿਸ਼ਭ ਤੂੰ ਚੰਗਾ ਖੇਡ ਰਿਹਾ ਹੈ ਤੇ ਖੁਦ ਦੀ ਪ੍ਰਤਿਭਾ ਦਿਖਾਉਣ ਲਈ ਇਸ ਤੋਂ ਵੱਡਾ ਮੰਚ ਨਹੀਂ ਹੋ ਸਕਦਾ। ਸ਼ੁਭਕਾਮਨਾਵਾਂ।''
ਚਿੱਟੀ ਗੇਂਦ ਦੇ ਕ੍ਰਿਕਟ ਲਈ ਇੰਗਲੈਂਡ ਦੀਆਂ ਪਿੱਚਾਂ ਦੁਨੀਆ 'ਚ ਸਭ ਤੋਂ ਸਪਾਟ : ਬੁਮਰਾਹ
NEXT STORY