ਨਵੀਂ ਦਿੱਲੀ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਡਾ. ਨਰਿੰਦਰ ਧਰੁਵ ਬੱਤਰਾ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਆਈ. ਓ. ਏ. ਮੁਖੀ ਬਣਨ ਲਈ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ। ਆਈ. ਓ. ਏ. ਦੇ ਉਪ ਮੁਖੀ ਸੁਧਾਂਸ਼ੂ ਮਿੱਤਲ ਨੇ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੂੰ ਭੇਜੇ ਪੱਤਰ ਵਿਚ ਦੋਸ਼ ਲਾਇਆ ਸੀ ਕਿ ਬੱਤਰਾ ਨੂੰ ਆਈ. ਓ. ਏ. ਦੇ ਮੁਖੀ ਦੀ ਚੋਣ ਲੜਨ ਦੀ ਮਨਜ਼ੂਰੀ ਦੇਣ ਲਈ ਕੁਝ ਤੱਥਾਂ ਨੂੰ ਛੁਪਾਇਆ ਗਿਆ ਸੀ ਤੇ ਉਹ ਤਤਕਾਲੀਨ ਸੰਵਿਧਾਨ ਦੇ ਤਹਿਤ ਚੋਣ ਲੜਣ ਦੇ ਯੋਗ ਨਹੀਂ ਸਨ।
ਮਿੱਤਲ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਬੱਤਰਾ ਨੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ, ਕਾਰਜਕਾਰੀ ਬੋਰਡ ਤੇ ਮੈਂਬਰਾਂ ਨੂੰ ਲਿਖੇ ਪੱਤਰ ਵਿਚ ਕਿਹਾ ਸੀ ਕਿ ਉਹ ਪੱਤਰ ਮਿੱਤਲ ਦੇ 6 ਜੂਨ 2020 ਨੂੰ ਭੇਜੀ ਈ-ਮੇਲ ਦੇ ਸਬੰਧ ਵਿਚ ਲਿਖਿਆ ਗਿਆ ਹੈ। ਬੱਤਰਾ ਨੇ ਕਿਹਾ ਕਿ ਮਿੱਤਲ ਦੀ ਈ-ਮੇਲ ਆਪਣੇ ਸਵਾਰਥ ਤੋਂ ਪ੍ਰੇਰਿਤ ਹੈ, ਜਿਸ ਨਾਲ ਸਾਫ ਹੈ ਕਿ ਉਹ 2021 ਵਿਚ ਹੋਣ ਵਾਲੀਆਂ ਆਈ. ਓ. ਏ. ਚੋਣਾਂ ਤੋਂ ਪਹਿਲਾਂ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ।
ਕਲਚ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਕਾਰਲਸਨ ਸੈਮੀਫਾਈਨਲ 'ਚ
NEXT STORY