ਨਵੀਂ ਦਿੱਲੀ— ਦੋ ਵਾਰ ਦੇ ਓਲੰਪਿਕ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਕਜਾਖਿਸਤਾਨ ਦੇ ਨੂਰ ਸੁਲਤਾਨ 'ਚ ਹੋਈ ਵਿਸ਼ਵ ਕੁਸ਼ਤੀ ਮੁਕਾਬਲੇ 'ਚ ਹਿੱਸਾ ਨਹੀਂ ਲੈਣਾ ਚਾਹੁੰਦਾ ਸੀ ਪਰ ਉਸ ਨੇ ਆਪਣੇ ਕੋਚ ਦੇ ਜੋਰ ਦੇਣ 'ਤੇ ਇਸ ਚੈਂਪੀਅਨਸ਼ਿਪ 'ਚ ਹਿੱਸਾ ਲਿਆ। ਸੁਸ਼ੀਲ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਮੈਨੂੰ ਟ੍ਰੇਨਿੰਗ ਕੀਤੇ ਹੋਏ 2 ਮਹੀਨੇ ਹੀ ਹੋਏ ਸਨ। ਮੈਂ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈਣਾ ਚਾਹੁੰਦਾ ਸੀ ਪਰ ਮੇਰੇ ਕੋਚ ਨੇ ਜੋਰ ਦੇ ਕਿਹਾ ਕਿ ਤੁਸੀਂ ਹਰ ਟੂਰਨਾਮੈਂਟ 'ਚ ਹਿੱਸਾ ਲਓ ਤੇ ਮੈਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਉਤਰਨਾ ਪਿਆ।
ਉਨ੍ਹਾ ਨੇ ਨਾਲ ਹੀ ਕਿਹਾ ਕਿ ਮੈਨੂੰ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਪਿਛਲੇ ਸਾਲ ਏਸ਼ੀਆਈ ਖੇਡਾਂ ਦੇ ਨਾਲ ਹੀ ਕਰ ਦੇਣੀ ਚਾਹੀਦੀ ਸੀ। ਮੇਰੀ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਸ਼ੁਰੂਆਤ ਹੀ ਗਲਤ ਹੋਈ। ਮੈਂ ਦੋ ਮਹੀਨੇ ਦੀ ਹੀ ਟ੍ਰੇਨਿੰਗ ਕੀਤੀ ਸੀ ਜਦਕਿ ਮੈਨੂੰ ਏਸ਼ੀਆਈ ਖੇਡਾਂ ਤੋਂ ਬਾਅਦ ਹੀ ਇਹ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਸੀ। ਓਲੰਪਿਕ 'ਚ ਕਾਂਸੀ ਤੇ ਚਾਂਦੀ ਤਮਗਾ ਜਿੱਤ ਚੁੱਕੇ ਸੁਸ਼ੀਲ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਆਪਣੇ ਕਿਲੋ. ਗ੍ਰਾ ਫ੍ਰੀ ਸਟਾਈਲ ਭਾਰ ਵਰਗ ਦੇ ਕੁਆਲੀਫਿਕੇਸ਼ਨ 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਸ਼ੀਲ ਨੇ 2010 ਦੀ ਵਿਸ਼ਵ ਚੈਂਪੀਅਨਸ਼ਿਪ 'ਚ ਮਾਸਕੋ 'ਚ ਸੋਨ ਤਮਗਾ ਜਿੱਤਿਆ ਸੀ ਤੇ ਉਸਦੇ 9 ਸਾਲ ਬਾਅਦ ਵਿਸ਼ਵ ਮੁਕਾਬਲੇ 'ਚ ਉਤਰੇ ਸਨ।
ਨਿਊਜ਼ੀਲੈਂਡ ਦੇ ਇਸ ਕ੍ਰਿਕਟਰ ਨੇ ਪੰਜਾਬੀ ਰੀਤੀ-ਰਿਵਾਜ ਨਾਲ ਕਰਵਾਇਆ ਵਿਆਹ (ਦੇਖੋਂ ਤਸਵੀਰਾਂ)
NEXT STORY