ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ ਦਾ ਆਯੋਜਨ 7 ਅਪ੍ਰੈਲ ਤੋ ਹਣ ਜਾ ਰਿਹਾ ਹੈ। ਰਾਜਸਥਾਨ ਰਾਇਲਸ ਅਤੇ ਕੋਲਕਾਤਾ ਸਨਰਾਇਜ਼ਰਸ ਦੇ ਨਾਲ ਖਿਤਾਬ ਜਿੱਤਣ ਦਾ ਸਵਾਦ ਚੱਖ ਚੁੱਕੇ ਯੁਸੁਫ ਪਠਾਨ ਇਸ ਵਾਰ ਸਨਰਾਇਜ਼ਰਸ ਹੈਦਰਾਬਾਦ ਦੀ ਜਰਸੀ 'ਚ ਦਿਸਣਗੇ। ਯੁਸੁਫ ਪਠਾਨ ਨੂੰ ਇਸ ਸੀਜ਼ਨ ਕੋਲਕਾਤਾ ਟੀਮ ਨੇ ਆਪਣੇ ਨਾਲ ਰੱਖਣ 'ਚ ਕੋਈ ਦਿਲਚਸਪੀ ਨਹੀਂ ਦਿਖਾਈ। ਯੁਸੁਫ ਨੂੰ ਹੈਦਰਾਬਾਦ ਦੀ ਟੀਮ ਨੇ 1.90 ਕਰੋੜ 'ਚ ਖਰੀਦਿਆ ਹੈ। ਛੇਵੀਂ ਵਾਰ ਆਈ.ਪੀ.ਐੱਲ. 'ਚ ਉਤਰ ਰਹੀ ਹੈਦਰਾਬਾਦ ਦੀ ਟੀਮ ਦੀਆਂ ਨਜ਼ਰਾਂ ਦੂਜੀ ਵਾਰ ਖਿਤਾਬ ਆਪਣੇ ਨਾਂ ਕਰਨ ਵਲ ਹੈ।
ਕੋਲਕਾਤਾ ਟੀਮ ਵਲੋਂ ਰਿਟੇਨ ਨਾ ਕਰਨ 'ਤੇ ਯੁਸੁਫ ਨੇ ਕਿਹਾ ਕਿ, ''ਮੈਨੂੰ ਕੋਈ ਪਛਤਾਵਾ ਨਹੀਂ ਹੈ। ਮੈਂ ਆਪਣੇ ਬਿਹਤਰੀਨ ਸਮੇਂ ਦਾ ਕੋਲਕਾਤਾ ਟੀਮ ਦੇ ਨਾਲ ਜੁੜ ਕੇ ਭਰਭੂਰ ਆਨੰਦ ਮਾਣਿਆ ਹੈ। ਉਨ੍ਹਾਂ ਕਿਹਾ ਕਿ ਮੇਰੀਆਂ ਉਥੇ ਯਾਦਾਂ ਜੁੜੀਆਂ ਹਨ, ਪਰ ਇਹ ਸਮਾਂ ਅਗੇ ਵਧਣ ਦਾ ਹੈ। ਉਸ ਨੇ ਕਿਹਾ ਕਿ ਮੈਂ ਅੱਗੇ ਮਿਲਣ ਵਾਲੀਆਂ ਨਵੀਂਆਂ ਚੁਣੌਤੀਆਂ ਲਈ ਉਤਸ਼ਾਹਿਤ ਹਾਂ।
ਯੁਸੁਫ ਪਠਾਨ ਨੇ ਆਈ.ਪੀ.ਐੱਲ. ਦੇ ਸਾਰੇ 10 ਸੀਜ਼ਨਾਂ 'ਚ ਹਿੱਸਾ ਲਿਆ ਹੈ। ਉਸ ਨੇ 149 ਮੈਚਾਂ 'ਚ 35 ਵਾਰ ਅਜੇਤੂ ਰਹਿੰਦੇ ਹੋਏ 2904 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 1 ਸੈਂਕੜਾ ਅਤੇ 13 ਅਰਧ ਸੈਂਕੜੇ ਵੀ ਲਗਾਏ ਹਨ। ਯੁਸੁਫ ਨੇ ਇਸ ਟੂਰਨਾਮੈਂਟ 'ਚ 146 ਛੱਕੇ ਅਤੇ 239 ਚੌਕੇ ਲਗਾਏ ਹਨ। ਉਥੇ ਹੀ ਉਸ ਨੇ ਗੇਂਦਬਾਜ਼ੀ ਕਰਦੇ 42 ਵਿਕਟਾਂ ਵੀ ਹਾਸਲ ਕੀਤੀਆਂ ਹਨ।
ਸਾਲ 2016 'ਚ ਹੈਦਰਾਬਾਦ ਨੂੰ ਪਹਿਲਾ ਖਿਤਾਬ ਜਿਤਾਉਣ ਵਾਲੇ ਕਪਤਾਨ ਡੇਵਿਡ ਵਾਰਨਰ ਇਸ ਵਾਰ ਟੀਮ 'ਚ ਨਹੀਂ ਹਨ। ਬਿਨਾ ਸ਼ੱਕ ਇਸ ਵਾਰ ਵਾਰਨਰ ਦੀ ਗੈਰਹਾਜ਼ਰੀ ਟੀਮ ਨੂੰ ਜ਼ਰੂਰ ਖਲੇਗੀ। ਪਿਛਲੇ ਸੀਜ਼ਨ 'ਚ ਵਾਰਨਰ ਹੀ ਸਭ ਤੋਂ ਜ਼ਿਆਦਾ ਦੌੜਾਂ ਲਗਾਉਣ ਵਾਲੇ ਬੱਲੇਬਾਜ਼ ਸਨ। ਇਸ ਵਾਰ ਵਾਰਨਰ ਦੀ ਜਗ੍ਹਾ ਕੇਨ ਵਿਲਿਅਮਸਨ ਨੂੰ ਟੀਮ ਦੀ ਕਪਤਾਨੀ ਦਿੱਤੀ ਗਈ ਹੈ।
ਜਾਣੋ ਕਿੱਥੇ ਅਤੇ ਕਦੋਂ ਲਾਈਵ ਦੇਖ ਸਕਦੇ ਹੋ CWG 2018 ਉਦਘਾਟਨ ਸਮਾਰੋਹ
NEXT STORY