ਨਵੀਂ ਦਿੱਲੀ- ਭਾਰਤ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਨੇ ਕਿਹਾ ਕਿ ਉਹ ਸਖ਼ਤ ਮਿਹਨਤ 'ਚ ਵਿਸ਼ਵਾਸ ਕਰਦੇ ਹਨ ਤੇ ਬਿਨਾ ਸ਼ੋਰ ਕੀਤੇ ਅਜਿਹਾ ਜਾਰੀ ਰੱਖਣਗੇ। ਇਸ 28 ਸਾਲਾ ਖਿਡਾਰੀ ਨੇ ਕਿਹਾ ਕਿ ਉਹ ਇਸ ਸਾਲ ਦੇ ਅੰਤ 'ਚ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਿਸ਼ਵ ਕੱਪ 2022 ਨੂੰ ਧਿਆਨ 'ਚ ਰਖਦੇ ਹੋਏ ਆਪਣੀ ਪੂਰੀ ਫਿੱਟਨੈਸ ਨੂੰ ਠੀਕ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਟੀਮ 'ਚ ਸ਼ਾਮਲ ਹੋਏ ਸ਼ਾਹਰੁਖ ਤੇ ਕਿਸ਼ੋਰ : ਰਿਪੋਰਟ
ਪੰਡਯਾ ਨੇ ਕਿਹਾ ਕਿ ਮੈਂ ਹਮੇਸ਼ਾ ਟੀਮ ਦੀ ਰੂਚੀ ਨੂੰ ਧਿਆਨ 'ਚ ਰਖਦੇ ਹੋਏ ਆਪਣੀ ਤਿਆਰੀ ਦੇ ਨਾਲ ਖ਼ੁਦ ਨੂੰ ਅੱਗੇ ਵਧਾਇਆ ਹੈ ਪਰ ਇਸ ਵਾਰ ਮੈਂ ਖ਼ੁਦ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤਿਆਰ ਕਰਨ ਲਈ ਕੁਝ ਸਮਾਂ ਚਾਹੁੰਦਾ ਸੀ। ਮੈਂ ਆਪਣੇ ਪਰਿਵਾਰ ਲਈ ਕੁਝ ਸਮਾਂ ਕੱਢਣਾ ਚਾਹੁੰਦਾ ਸੀ। ਅਸੀਂ ਕਾਫ਼ੀ ਸਮਾਂ ਬਿਤਾਇਆ ਹੈ। ਬਾਇਓ ਬਬਲ 'ਚ ਹਾਲਾਂਕਿ ਸਾਰਿਆਂ ਨੇ ਸਾਨੂੰ ਸਹਿਜ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਬਾਇਓ ਬਬਲ 'ਚ ਰਹਿਣਾ ਬਹੁਤ ਮੁਸ਼ਕਲ ਹੈ।
ਪੰਡਯਾ ਨੇ ਆਪਣੇ ਹਰਫਨਮੌਲਾ ਪ੍ਰਦਰਸ਼ਨ ਨਾਲ ਖ਼ੁਦ ਨੂੰ ਸਾਬਤ ਕੀਤਾ ਹੈ ਪਰ ਪਿੱਠ ਦੀ ਸੱਟ ਨੇ ਉਨ੍ਹਾਂ ਨੂੰ ਉੱਚ ਪੱਧਰ 'ਤੇ ਗੇਂਦਬਾਜ਼ੀ ਕਰਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਜੇਕਰ ਤੁਸੀਂ ਆਪਣੇ ਪਰਿਵਾਰ ਤੋਂ ਦੂਰ ਸਮਾਂ ਗੁਜ਼ਾਰਦੇ ਹੋ ਤਾਂ ਆਖ਼ਰਕਾਰ ਇਹ ਤੁਹਾਡੇ 'ਤੇ ਭਾਰੀ ਪੈਂਦਾ ਹੈ। ਮੈਂ ਸਮਝਦਾ ਸੀ ਕਿ ਕਿਹੜੇ ਖੇਤਰਾਂ 'ਚ ਕੰਮ ਕਰਨ ਤੇ ਚੀਜ਼ਾਂ ਨੂੰ ਸੁਧਾਰਨ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੁੰਦੀ ਹੈ। ਮੈਂ ਹਮੇਸ਼ਾ ਚੁੱਪ ਰਹਿ ਕੇ ਸਖ਼ਤ ਮਿਹਨਤ ਕੀਤੀ ਹੈ ਤੇ ਅੱਗੇ ਵੀ ਕਰਦਾ ਰਹਾਂਗਾ।
ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦਾ ਦਾਅਵਾ- ਜੇਕਰ ਅਜਿਹਾ ਹੁੰਦਾ ਤਾਂ ਸਚਿਨ ਬਣਾ ਲੈਂਦੇ 1 ਲੱਖ ਦੌੜਾਂ, ਜਾਣੋ ਕੀ ਹੈ ਮਾਮਲਾ
ਅਹਿਮਦਾਬਾਦ ਦੇ ਮਾਲਕਾਂ ਸੀ. ਵੀ. ਸੀ. ਕੈਪੀਟਲ ਨੇ ਹਾਰਦਿਕ ਪੰਡਯਾ ਨੂੰ ਆਪਣੀ ਟੀਮ 'ਚ ਚੁਣਿਆ। ਉਹ ਇਸ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਸੀਜ਼ਨ 'ਚ ਟੀਮ ਦੀ ਕਪਤਾਨੀ ਵੀ ਕਰਨਗੇ। ਪੰਡਯਾ ਜਿਨ੍ਹਾਂ ਨੂੰ ਪੰਜ ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਨੇ ਰਿਲੀਜ਼ ਕੀਤਾ ਸੀ, ਉਨ੍ਹਾਂ ਨੂੰ ਅਹਿਮਦਾਬਾਦ ਫ੍ਰੈਂਚਾਈਜ਼ੀ ਦੇ ਮਾਲਕ ਸੀ. ਵੀ. ਸੀ. ਕੈਪੀਟਲ ਨਾਲ ਕਰਾਰ ਕੀਤਾ ਹੈ ਤੇ ਉਹ ਆਗਾਮੀ ਆਈ. ਪੀ. ਐੱਲ. 2022 'ਚ ਉਸ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਟੀਮ 'ਚ ਸ਼ਾਮਲ ਹੋਏ ਸ਼ਾਹਰੁਖ ਤੇ ਕਿਸ਼ੋਰ : ਰਿਪੋਰਟ
NEXT STORY