ਨਵੀਂ ਦਿੱਲੀ- ਬਾਕਸਿੰਗ ਫੈੱਡਰੇਸ਼ਨ ਆਫ ਇੰਡੀਆ (ਬੀ. ਐੱਫ. ਆਈ.) ਉਸ ਸਮੇਂ ਮੁਸ਼ਕਿਲ ’ਚ ਆ ਗਿਆ ਜਦੋਂ ਰਾਸ਼ਟਰੀ ਚੈਂਪੀਅਨ ਅਰੁੰਧਤੀ ਚੌਧਰੀ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਬਿਨਾਂ ਟ੍ਰਾਇਲ ਦੇ 70 ਕਿ. ਗ੍ਰਾ. ਵਰਗ ’ਚ ਓਲੰਪਿਕ ਕਾਂਸੀ ਜੇਤੂ ਲਵਲੀਨਾ ਬੌਗਰੋਹੇਨ ਨੂੰ ਨਾਮਜ਼ਦ ਕਰਨ ਦੇ ਆਪਣੇ ਫੈਸਲੇ ਨੂੰ ਅਦਾਲਤ ’ਚ ਚੁਣੌਤੀ ਦਿੱਤੀ। ਹਾਲਾਂਕਿ ਪ੍ਰਤੀਯੋਗਿਤਾ ਨੂੰ ਮਈ 2022 ਤੱਕ ਮੁਲਤਵੀ ਕਰਨ ਦੇ ਨਾਲ ਮਹਾਂਸੰਘ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਲਈ ਨਵੇਂ ਸਿਰੇ ਤੋਂ ਟ੍ਰਾਇਲ ਕੀਤੇ ਜਾਣਗੇ ਤੇ ਸਾਰਿਆਂ ਨੂੰ ਇਕ ਸਹੀ ਮੌਕਾ ਮਿਲੇਗਾ।
ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ
ਬੌਗਰੋਹੇਨ ਨੇ ਅਜੇ ਤੱਕ ਇਸ ਮਾਮਲੇ ’ਤੇ ਚੁੱਪ ਧਾਰ ਰੱਖੀ ਸੀ ਪਰ ਚੁੱਪ ਤੋੜਦੇ ਹੋਏ ਆਖਿਰਕਾਰ ਆਪਣੀ ਸਫਾਈ ਦਿੱਤੀ ਹੈ। ਉਸ ਨੇ ਕਿਹਾ ਕਿ ਮੈਨੂੰ ਟ੍ਰਾਇਲ ਲਈ ਹਾਜ਼ਰ ਹੋਣ ’ਚ ਕੋਈ ਸਮੱਸਿਆ ਨਹੀਂ ਹੈ। ਮੈਂ ਹਮੇਸ਼ਾ ਆਪਣੇ ਮਹਾਸੰਘ ਦੇ ਫੈਸਲੇ ਨੂੰ ਮੰਨਦੀ ਹਾਂ। ਟ੍ਰਾਇਲ ਨਾ ਕਰਵਾਉਣ ਦਾ ਫੈਸਲਾ ਮਹਾਸੰਘ ਦਾ ਸੀ, ਮੈਂ ਇਸ ਨੂੰ ਸਵੀਕਾਰ ਕਰ ਲਿਆ ਸੀ। ਹੁਣ ਜੇਕਰ ਮਹਾਸੰਘ ਟ੍ਰਾਇਲ ਕਰਨਾ ਚਾਹੁੰਦਾ ਹੈ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਹੈ। ਮੈਂ ਇਕ ਫਾਈਟਰ ਹਾਂ ਅਤੇ ਸਿਰਫ ਰਿੰਗ ’ਚ ਲੜਨ ’ਚ ਵਿਸ਼ਵਾਸ ਕਰਦੀ ਹਾਂ।
ਇਹ ਖ਼ਬਰ ਪੜ੍ਹੋ- ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲੰਬੀ ਛਾਲ ਐਥਲੀਟ ਸ਼ੈਲੀ ਸਿੰਘ, ਤੈਰਾਕ ਰਿਦਿਮਾ ਕੁਮਾਰ ਟਾਪਸ ਯੋਜਨਾ ’ਚ ਸ਼ਾਮਲ
NEXT STORY