ਆਬੂ ਧਾਬੀ – ਕਿੰਗਜ਼ ਇਲੈਵਨ ਪੰਜਾਬ ਦਾ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੈੱਲ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਵਿਚ ਆਪਣੀ ਟੀਮ ਦੇ ਹੁਣ ਤੱਕ ਦੇ ਪ੍ਰਦਰਸ਼ਨ ਤੋਂ ਨਿਰਾਸ਼ ਨਹੀਂ ਹੈ ਤੇ ਉਸ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਉਸ ਨੇ ਰਾਹੁਲ ਤਵੇਤੀਆ ਦੀ ਹਮਲਾਵਤਾ ਦਾ ਸ਼ਿਕਾਰ ਹੋਣ ਤੋਂ ਬਾਅਦ ਵਾਪਸੀ ਕੀਤੀ ਹੈ, ਉਸ ਤਰ੍ਹਾਂ ਨਾਲ ਉਸਦੀ ਟੀਮ ਵੀ ਜਲਦ ਸ਼ਾਨਦਾਰ ਵਾਪਸੀ ਕਰੇਗੀ।

ਕੋਟਰੈੱਲ ਨੇ ਮੁੰਬਈ ਇੰਡੀਅਨਜ਼ ਵਿਰੁੱਧ ਚੰਗੀ ਗੇਂਦਬਾਜ਼ੀ ਕੀਤੀ ਤੇ 20 ਦੌੜਾਂ ਦੇ ਕੇ ਇਕ ਵਿਕਟ ਲਈ ਪਰ ਐਤਵਾਰ ਨੂੰ ਰਾਜਸਥਾਨ ਰਾਇਲਜ਼ ਦੇ ਤਵੇਤੀਆ ਨੇ 18ਵੇਂ ਓਵਰ ਵਿਚ ਉਸਦੀਆਂ ਗੇਂਦਾਂ ਦੀ ਜ਼ਬਰਦਸਤ ਧੁਨਾਈ ਕਰਕੇ 30 ਦੌੜਾਂ ਬਣਾਈਆਂ ਸਨ ਤੇ ਆਪਣੀ ਟੀਮ ਨੂੰ ਜਿੱਤ ਦਿਵਾਈ ਹੈ। ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੋਟਰੈੱਲ ਨੇ ਕਿੰਗਜ਼ ਇਲੈਵਨ ਪੰਜਾਬ ਦੀ ਮੁੰਬਈ ਹੱਥੋਂ 48 ਦੌੜਾਂ ਨਾਲ ਹਾਰ ਤੋਂ ਬਾਅਦ ਕਿਹਾ,''ਮੇਰੀ ਵਾਪਸੀ ਸ਼ਾਨਦਾਰ ਰਹੀ ਪਰ ਮੈਂ ਚਾਹੁੰਦਾ ਹਾਂ ਕਿ ਮੇਰੇ ਚੰਗੇ ਪ੍ਰਦਰਸ਼ਨ ਨਾਲ ਟੀਮ ਜਿੱਤ ਹਾਸਲ ਕਰੇ। ਮੈਂ ਆਪਣੇ ਪ੍ਰਦਰਸ਼ਨ ਤੋਂ ਚੰਗਾ ਮਹਿਸੂਸ ਕਰ ਰਿਹਾ ਹੈ।''
ਧੋਨੀ ਨੇ IPL 'ਚ ਬਣਾਇਆ ਵੱਡਾ ਰਿਕਾਰਡ, ਰੈਨਾ ਨੂੰ ਪਿੱਛੇ ਛੱਡ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
NEXT STORY