ਹਿਲਟਨ ਹੈੱਡ ਆਈਲੈਂਡ (ਅਮਰੀਕਾ)– ਭਾਰਤ ਦਾ ਚੋਟੀ ਦਾ ਗੋਲਫਰ ਅਨਿਰਬਾਨ ਲਾਹਿੜੀ ਕੋਵਿਡ-19 ਦਾ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਦੇ ਕਾਰਨ ਉਹ ਪੀ. ਜੀ. ਏ. ਟੂਰ ’ਚ ਘੱਟ ਤੋਂ ਘੱਟ ਦੋ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਲੈ ਸਕੇਗਾ। ਲਾਹਿੜੀ ਨੂੰ ਸ਼ਨੀਵਾਰ ਨੂੰ ਉਸਦੇ ਟੈਸਟ ਦੀ ਰਿਪੋਰਟ ਮਿਲੀ ਸੀ ਤੇ ਉਹ ਤਦ ਤੋਂ ਇਕਾਂਤਵਾਸ ਵਿਚ ਹੈ।
ਲਗਾਤਾਰ ਦੂਜੀ ਵਾਰ ਓਲੰਪਿਕ ਵਿਚ ਹਿੱਸਾ ਲੈਣ ਦੀ ਦਾਅਵੇਦਾਰੀ ਪੇਸ਼ ਕਰਨ ਵਾਲੇ 33 ਸਾਲ ਦੇ ਲਾਹਿੜੀ ਨੇ ਵਾਲੇਰੋ ਟੈਕਸਾਸ ਓਪਨ ਵਿਚ ਪੰਜਵੇਂ ਸਥਾਨ ’ਤੇ ਰਹਿੰਦੇ ਹੋਏ ਫਾਰਮ ਵਿਚ ਵਾਪਸੀ ਦੇ ਸੰਕੇਤ ਦਿੱਤੇ ਸਨ। ਹੁਣ ਉਹ ਘੱਟ ਤੋਂ ਘੱਟ ਦੋ ਹਫਤੇ ਗੋਲਫ ਕੋਰਸ ਤੋਂ ਦੂਰ ਰਹੇਗਾ। ਹਾਲ ਹੀ ਵਿਚ ਟਾਪ-5 ਵਿਚ ਜਗ੍ਹਾ ਬਣਾਉਣ ਦੇ ਨਾਲ ਲਾਹੜੀ ਨੇ ਓਲੰਪਿਕ ਵਿਚ ਜਗ੍ਹਾ ਬਣਾਉਣ ਦਾ ਦਾਅਵਾ ਮਜ਼ਬੂਤ ਕਰ ਦਿੱਤਾ ਹੈ ਤੇ ਉਹ ਇਕ ਜਾਂ ਦੋ ਟੂਰਨਾਮੈਂਟਾਂ ਵਿਚੋਂ ਬਾਹਰ ਰਹਿਣ ਦੇ ਬਾਵਜੂਦ ਅਪ੍ਰੈਲ ਵਿਚਾਲੇ ਵੇਲਸ ਫਾਰਗੋ ਟੂਰਨਾਮੈਂਟ ਦੇ ਨਾਲ ਵਾਪਸੀ ਕਰ ਸਕਦਾ ਹੈ ਤੇ ਫਿਰ ਬਾਇਰਨ ਨੈਲਸਨ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗਾ। ਓਲੰਪਿਕ ਵਿਚ ਜਗ੍ਹਾ ਬਣਾਉਣ ਲਈ ਉਸ ਨੂੰ ਇਸ ਤੋਂ ਬਾਅਦ ਵੀ ਕੁਝ ਹੋਰ ਟੂਰਨਾਮੈਂਟਾਂ ਵਿਚ ਖੇਡਣ ਦਾ ਮੌਕਾ ਮਿਲੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯੁਵਾ ਵਿਸ਼ਵ ਮੁੱਕੇਬਾਜ਼ੀ ’ਚ ਭਾਰਤ ਨੇ 4 ਤਮਗ਼ੇ ਪੱਕੇ ਕੀਤੇ
NEXT STORY