ਨਵੀਂ ਦਿੱਲੀ : ਆਈ-ਲੀਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੰਦੋ ਧਾਰ ਦਾ ਮੰਨਣਾ ਹੈ ਕਿ ਕਲੱਬ ਲਾਈਸੈਂਸਿੰਗ ਮਾਪਦੰਡਾਂ ਵਿਚ ਟੀਮਾਂ ਨੂੰ ਆਪਣੇ ਖੇਤਰ ਵਿਚ ਜ਼ਮੀਨੀ ਪੱਧਰ 'ਤੇ ਹੁਨਰ ਦੇ ਵਿਕਾਸ ਲਈ ਉਤਸ਼ਾਹਤ ਕੀਤਾ ਹੈ। ਧਾਰ ਨੇ ਫਿੱਕੀ ਦੇ ਜੀ. ਓ. ਏ. ਐੱਲ. ਸ਼ਿਖਰ ਸੰਮੇਲਨ 2019 ਵਿਚ ਕਿਹਾ, ''ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ 2012 ਵਿਚ ਕਲੱਬ ਲਾਈਸੈਂਸਿੰਗ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। ਉਸ ਦਾ ਮੁੱਖ ਉਦੇਸ਼ ਘਰੇਲੂ ਹੁਨਰ ਨੂੰ ਨਿਖਾਰਨਾ ਹੈ। ਕਲੱਬ ਲਾਈਸੈਂਸਿੰਗ ਪ੍ਰੋਗਰਾਮ ਭਾਰਤੀ ਫੁੱਟਬਾਲ ਦੇ ਸਰਵਸ੍ਰੇਸ਼ਠ ਚੀਜ਼ਾਂ ਵਿਚੋਂ ਇਕ ਹੈ। ਇਸ ਨੇ ਖੇਡ ਵਿਚ ਪੇਸ਼ੇਵਰ ਰਵੱਈਆ ਵਧਾਉਣ ਵਿਚ ਮਦਦ ਕੀਤੀ। ਅਸੀਂ ਇਸ ਨੂੰ ਆਈ-ਲੀਗ ਵਿਚ ਵੀ ਲਾਗੂ ਕੀਤਾ ਹੈ ਜਿਸ ਨੇ ਖਿਡਾਰੀਆਂ ਦੇ ਪੂਲ ਦਾ ਵਧਣ 'ਚ ਮਦਦ ਕੀਤੀ ਹੈ। ਅਸੀਂ ਇਸ ਲੀਗ ਦੇ ਜ਼ਰੀਏ 15 ਸੂਬਿਆਂ ਨਾਲ ਜੁੜੇ ਅਤੇ ਹੁਣ ਸਾਡਾ ਟੀਚਾ ਸੂਬਿਆਂ ਵਿਚ ਆਪਣਾ ਪੈਰ ਪਸਾਰਨਾ ਹੈ।
ਕਬੱਡੀ 'ਚ ਗੋਠਾਨੀ ਰਿਹਾ ਜੇਤੂ
NEXT STORY