ਕੋਲਕਾਤਾ (ਭਾਸ਼ਾ) : ਆਈ-ਲੀਗ ਫੁੱਟਬਾਲ ਟੂਰਨਾਮੈਂਟ ਦੇ ਆਖ਼ਰੀ ਪੜਾਅ ਦੇ ਮੁਕਾਬਲੇ ਤੋਂ ਪਹਿਲਾਂ ਖ਼ਿਤਾਬ ਦੀ ਦੌੜ ਵਿਚ ਗੋਕੁਲਮ ਕੇਰਲ ਐਫ.ਸੀ., ਟਿਡੀਮ ਰੋਡ ਐਥਲੇਟਿਕ ਯੂਨੀਅਨ (ਟੀ.ਆਰ.ਏ.ਯੂ.) ਐਫ.ਸੀ. ਅਤੇ ਚਰਚਿਲ ਬ੍ਰਦਰਸ ਦੀਆਂ ਟੀਮਾਂ ਬਚੀਆਂ ਹਨ, ਜਿਨ੍ਹਾਂ ਦੇ ਨਾਮ ਇਕ ਸਮਾਨ 26-26 ਅੰਕ ਹਨ।
ਜੇਤੂ ਦਾ ਫ਼ੈਸਲਾ ਸ਼ਨੀਵਾਰ ਨੂੰ ਹੋਵੇਗਾ। ਗੋਕੁਲਮ ਕੇਰਲ ਦਾ ਸਾਹਮਣਾ ਟੀ.ਆਰ.ਏ.ਯੂ., ਜਦੋਂਕਿ ਚਰਚਿਲ ਬ੍ਰਦਰਸ ਦਾ ਸਾਹਮਣਾ ਪੰਜਾਬ ਐਫ.ਸੀ. ਨਾਲ ਹੋਵੇਗਾ। ਇਹ ਦੋਵੇਂ ਮੈਚ ਸ਼ਾਮ 5 ਵਜੇ ਤੋਂ ਖੇਡੇ ਜਾਣਗੇ। ਟੂਰਨਾਮੈਂਟ ਵਿਚ ਗੋਲਡਨ ਬੂਟ ਲਈ ਵੀ 3 ਖਿਡਾਰੀਆਂ ਵਿਚਾਲੇ ਮੁਕਾਬਲਾ ਹੈ, ਜਿਸ ਵਿਚ ਟੀ.ਆਰ.ਏ.ਯੂ. ਦੇ ਵਿਦਿਆ ਸਾਗਰ ਸਿੰਘ 11 ਗੋਲ ਨਾਲ ਸੂਚੀ ਵਿਚ ਸਿਖ਼ਰ ’ਤੇ ਹਨ। ਚਰਚਿਲ ਬ੍ਰਦਰਸ ਦੇ ਲੁਕਾ ਮੈਜਸੇਨ ਅਤੇ ਗੋਕੁਲਮ ਕੇਰਲ ਦੇ ਡੈਨਿਸ ਐਂਟਵੀ 10-10 ਗੋਲ ਨਾਲ ਸੰਯੁਕਤ ਰੂਪ ਨਾਲ ਦੂਜੇ ਸਥਾਨ ’ਤੇ ਹਨ।
ਏਸ਼ੀਆ ਦੇ ਖੱਬੇ ਹੱਥ ਦੇ ਭਾਰਤੀ ਬੱਲੇਬਾਜ਼ ਦੇ ਤੌਰ ’ਤੇ ਧਵਨ ਨੇ ਕੀਤੀਆਂ 5000 ਦੌੜਾਂ ਪੂਰੀਆਂ, ਜਾਣੋ ਕੌਣ ਹੈ ਨੰਬਰ ਵਨ
NEXT STORY