ਸਪੋਰਟਸ ਡੈਸਕ— ਇੰਗਲੈਂਡ ਖ਼ਿਲਾਫ਼ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਭਾਰਤੀ ਓਪਨਰ ਸ਼ਿਖਰ ਧਵਨ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸ਼ਿਖਰ ਧਵਨ ਖੱਬੇ ਹੱਥ ਦੇ ਬੱਲੇਬਾਜ਼ ਦੇ ਤੌਰ ’ਤੇ ਏਸ਼ੀਆ ’ਚ 5000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਗਏ ਹਨ। ਏਸ਼ੀਆ ’ਚ ਖੱਬੇ ਹੱਥ ਦੇ ਭਾਰਤੀ ਬੱਲੇਬਾਜ਼ ਦੇ ਤੌਰ ’ਤੇ ਸਭ ਤੋਂ ਜ਼ਿਆਦਾ ਦੌੜਾਂ ਬਣਉਣ ਵਾਲਿਆਂ ’ਚ ਧਵਨ ਪੰਜਵੇਂ ਸਥਾਨ ’ਤੇ ਹਨ।
ਇਹ ਵੀ ਪੜ੍ਹੋ : ਜਸਪ੍ਰੀਤ ਬੁਮਰਾਹ ਅਤੇ ਸੰਜਨਾ ਦੇ ਵਿਆਹ ਦੀ ਵੀਡੀਓ ਆਈ ਸਾਹਮਣੇ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਹੈ ਖ਼ੂਬ ਪਸੰਦ
ਆਓ ਜਾਣਦੇ ਹਾਂ ਪੰਜ ਅਜਿਹੇ ਖੱਬੇ ਹੱਥ ਦੇ ਬੱਲੇਬਾਜ਼ ਜਿਨ੍ਹਾਂ ਨੇ ਏਸ਼ੀਆ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ-
1. ਸੌਰਵ ਗਾਂਗੁਲੀ - 10589 ਦੌੜਾਂ
2. ਯੁਵਰਾਜ ਸਿੰਘ - 7954 ਦੌੜਾਂ
3. ਗੌਤਮ ਗੰਭੀਰ - 7327 ਦੌੜਾਂ
4. ਸੁਰੇਸ਼ ਰੈਨਾ - 5027 ਦੌੜਾਂ
5. ਸ਼ਿਖਰ ਧਵਨ - 5000* ਦੌੜਾਂ
ਇਹ ਵੀ ਪੜ੍ਹੋ : ਅੰਪਾਇਰ ਕਾਲ ’ਤੇ ਕਪਤਾਨ ਵਿਰਾਟ ਕੋਹਲੀ ਨੇ ਉਠਾਏ ਸਵਾਲ, ਕਿਹਾ..
ਟੈਸਟ ਤੇ ਟੀ-20 ਸੀਰੀਜ਼ ’ਚ ਜਿੱਤ ਦਰਜ ਕਰਨ ਦੇ ਬਾਅਦ ਹੁਣ ਭਾਰਤ ਦਾ ਟੀਚਾ ਵਨ-ਡੇ ’ਚ ਜਿੱਤ ਦਰਜ ਕਰਦੇ ਹੋਏ ਜੇਤੂ ਮੁਹਿੰਮ ਜਾਰੀ ਰੱਖਣਾ ਹੈ। ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਜਿੱਥੇ ਭਾਰਤੀ ਟੀਮ ਜਿੱਤ ਦਰਜ ਕਰਕੇ ਸੀਰੀਜ਼ ’ਚ ਬੜ੍ਹਤ ਬਣਾਉਣਾ ਚਾਹੇਗੀ ਉੱਥੇ ਹੀ ਇੰਗਲੈਂਡ ਟੀ-20 ਸੀਰੀਜ਼ ’ਚ ਹਾਰ ਦਾ ਬਦਲਾ ਲੈਣ ਦੇ ਲਈ ਪਹਿਲਾ ਮੈਚ ਜਿੱਤ ਕੇ ਸੀਰੀਜ਼ ’ਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਸਪ੍ਰੀਤ ਬੁਮਰਾਹ ਅਤੇ ਸੰਜਨਾ ਦੇ ਵਿਆਹ ਦੀ ਵੀਡੀਓ ਆਈ ਸਾਹਮਣੇ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਹੈ ਖ਼ੂਬ ਪਸੰਦ
NEXT STORY