ਮੁੰਬਈ- ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਬੁੱਧਵਾਰ ਨੂੰ ਯਾਦਾਂ ਦੀਆਂ ਪਰਤਾਂ ਖੋਲ੍ਹਦੇ ਹੋਏ ਦੱਸਿਆ ਕਿ ਕਿਵੇਂ ਉਹ ਮਹਾਨ ਬੱਲੇਬਾਜ਼ ਅਤੇ ਲੰਬੇ ਸਮੇਂ ਤੱਕ ਆਪਣੇ ਸਲਾਮੀ ਜੋੜੀਦਾਰ ਰਹੇ ਸਚਿਨ ਤੇਂਦੁਲਕਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਸਨ, ਜਿਨ੍ਹਾਂ ਨੂੰ ਪਹਿਲੀ ਬਾਰ 1992 ਵਿਸ਼ਵ ਕੱਪ 'ਚ ਬੱਲੇਬਾਜ਼ੀ ਕਰਦੇ ਟੀਵੀ 'ਤੇ ਦੇਖਿਆ ਸੀ। ਸਹਿਵਾਗ ਨੇ ਕਿਹਾ ਕਿ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਂਦਾ ਹੈ ਪਰ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਜੇਕਰ ਮੈਂ ਆਪਣੀ ਉਦਾਹਰਣ ਦੇਵਾ ਤਾਂ ਮੈਂ 1992 ਵਿਸ਼ਵ ਕੱਪ ਤੋਂ ਕ੍ਰਿਕਟ ਦੇਖਣਾ ਸ਼ੁਰੂ ਕੀਤਾ ਅਤੇ ਉਸ ਸਮੇਂ ਮੈਂ ਸਚਿਨ ਦੀ ਬੱਲੇਬਾਜ਼ੀ ਦੇਖ ਕੇ ਉਸਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਿਵੇਂ ਸਟੇਟ ਡ੍ਰਾਈਵ ਲਗਾਉਂਦੇ ਸਨ ਜਾਂ ਬੈਕਫੁੱਟ ਪੰਜ ਮਾਰਦੇ ਸਨ। ਮੈਂ 1992 'ਚ ਟੀਵੀ 'ਤੇ ਦੇਖ ਕੇ ਬਹੁਤ ਕੁਝ ਸਿੱਖਿਆ।
ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਸਹਿਵਾਗ ਦੇ ਨਾਲ ਕ੍ਰਿਕਗੁਰੂ ਐਪ ਦੇ ਸਹਿ ਸੰਸਥਾਪਕ ਸੰਜੈ ਬਾਂਗੜ ਨੇ ਐਪ ਦੇ ਲਾਂਚ ਮੌਕੇ 'ਤੇ ਕਿਹਾ ਕਿ ਅੱਜਕੱਲ ਦੇ ਸਮੇਂ 'ਚ ਤੁਹਾਡੇ ਕੋਲ ਪਸੰਦੀਦਾ ਕ੍ਰਿਕਟਰਾਂ ਦੇ ਵੀਡੀਓ ਹਨ। ਏ ਬੀ ਡਿਵੀਲੀਅਰਸ, ਬ੍ਰਾਇਨ ਲਾਰਾ, ਕ੍ਰਿਸ ਗੇਲ ਜਾਂ ਵਰਿੰਦਰ ਸਹਿਵਾਗ ਜਾਂ ਕੋਈ ਹੋਰ। ਸਾਡੇ ਸਮੇਂ ਵਿਚ ਵੀਡੀਓ ਉਪਲੱਬਧ ਨਹੀਂ ਸੀ। ਸਹਿਵਾਗ ਨੇ ਕਿਹਾ ਕਿ ਸਾਡੇ ਸਮੇਂ 'ਚ ਅਜਿਹੀਆਂ ਸਹੂਲਤਾਂ ਨਹੀਂ ਸੀ ਕਿ ਕਿਸ ਨਾਲ ਆਨਲਾਈਨ ਗੱਲ ਕਰੀਏ ਜਾਂ ਵੀਡੀਓ ਸਬਸਕ੍ਰਾਈਬ ਕਰਕੇ ਸਿੱਖਿਆ ਜਾ ਸਕੇ। ਜੇਕਰ ਅਜਿਹਾ ਹੁੰਦਾ ਤਾਂ ਮੈਂ ਜ਼ਰੂਰ ਕਰਦਾ ਅਤੇ ਵਧੀਆ ਸਿੱਖ ਸਕਦਾ।
ਇਹ ਖ਼ਬਰ ਪੜ੍ਹੋ- ਬੰਗਾਲ ਦੇ ਸਾਬਕਾ ਕ੍ਰਿਕਟਰ ਰਵੀ ਬੈਨਰਜੀ ਦਾ ਦਿਹਾਂਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਤਵੇਸਾ, ਦੀਕਸ਼ਾ ਤੇ ਸ਼ੁਭੰਕਰ ਸਕੈਂਡਿਨੇਵੀਅਨ ਮਿਕਸਡ ਮਾਸਟਰਸ ’ਚ ਖੇਡਣਗੇ
NEXT STORY