ਕੋਲਕਾਤਾ- ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਿਧੀਮਾਨ ਸਾਹਾ ਨੂੰ ਟੈਸਟ ਟੀਮ ਵਿਚੋਂ ਪੂਰੀ ਤਰ੍ਹਾਂ ਨਾਲ ਬਾਹਰ ਕਰ ਦਿੱਤਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਸਾਹਾ ਤੇ ਰਿਸ਼ਭ ਪੰਤ ਟੈਸਟ ਕ੍ਰਿਕਟ ਵਿਚ ਭਾਰਤੀ ਟੀਮ ਦੀ ਵਿਕਟਕੀਪਿੰਗ ਦੀ ਜ਼ਿੰਮੇਦਾਰੀ ਸੰਭਾਲ ਰਿਹਾ ਸੀ। ਹਾਲਾਂਕਿ ਪਿਛਲੇ ਦੋ ਸਾਲ ਤੋਂ ਪੰਤ ਨੇ ਸਾਹਾ ਦੇ ਉੱਪਰ ਬੜ੍ਹਤ ਹਾਸਲ ਕਰ ਲਈ ਸੀ। ਟੀਮ ਵਿਚੋਂ ਬਾਹਰ ਹੋਣ ਤੋਂ ਬਾਅਦ ਸਾਹਾ ਨੇ ਗੱਲਬਾਤ ਕੀਤੀ। ਸਾਹਾ ਨੇ ਕਿਹਾ ਮੈਂ ਕਦੇ ਗੁੱਸੇ ਨਹੀਂ ਹੁੰਦਾ ਅਤੇ ਨਾ ਹੀ ਹੁਣ ਹਾਂ। ਮੈਨੂੰ ਇਸ ਚੋਣ ਫੈਸਲੇ ਦੇ ਬਾਰੇ ਵਿਚ ਦੱਖਣੀ ਅਫਰੀਕਾ ਵਿਚ ਹੀ ਦੱਸ ਗਿਆ ਸੀ ਪਰ ਮੈਂ ਇਸ ਬਾਰੇ ਵਿਚ ਕਿਸੇ ਨੂੰ ਨਹੀਂ ਦੱਸਿਆ। ਹੁਣ ਜਦੋਂ ਟੀਮ ਦੀ ਚੋਣ ਹੋ ਗਈ ਹੈ ਤਾਂ ਮੈਂ ਸਿਰਫ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਹੈ, ਜਿਹੜੇ ਮੇਰੇ ਤੋਂ ਪੁੱਛੇ ਗਏ। ਤੁਹਾਨੂੰ ਇਹ ਕਦੋਂ ਅਤੇ ਕਿਵੇਂ ਦੱਸਿਆ ਗਿਆ?
ਇਹ ਖ਼ਬਰ ਪੜ੍ਹੋ- ਜੈਤੋ ਵਿਖੇ ਸ਼ਾਂਤੀਪੂਰਨ ਵੋਟਿੰਗ ਹੋਈ, 5 ਆਦਰਸ਼ ਪੋਲਿੰਗ ਬੂਥ ਬਣਾਏ ਗਏ
ਉਸ ਨੇ ਕਿਹਾ ਦੱਖਣੀ ਅਫਰੀਕਾ ਸੀਰੀਜ਼ ਤੋਂ ਬਾਅਦ ਰਾਹੁਲ ਭਰਾ (ਰਾਹੁਲ ਦ੍ਰਾਵਿੜ ਪ੍ਰਮੁੱਖ ਕੋਚ) ਨੇ ਮੈਨੂੰ ਕਮਰੇ ਵਿਚ ਬੁਲਾਇਆ ਅਤੇ ਕਿਹਾ- ਰਿਧੀ ਮੈਨੂੰ ਪਤਾ ਨਹੀਂ ਹੈ ਕਿ ਮੈਨੂੰ ਇਹ ਕਿਵੇਂ ਕਹਿਣਾ ਹੈ ਪਰ ਚੋਣਕਾਰ ਅਤੇ ਟੀਮ ਮੈਨੇਜਮੈਂਟ ਹੁਣ ਇਕ ਨਵੇਂ ਚਿਹਰੇ ਦੀ ਭਾਲ ਵਿਚ ਹੈ ਕਿਉਂਕਿ ਤੂੰ ਸਾਡਾ ਪਹਿਲਾ ਵਿਕਟਕੀਪਰ ਨਹੀਂ ਹੈ ਅਤੇ ਤੂੰ ਆਖਰੀ 11 ਵਿਚ ਵੀ ਨਹੀਂ ਹੈ, ਇਸ ਲਈ ਅਸੀਂ ਹੁਣ ਕਿਸੇ ਨੌਜਵਾਨ ਵਿਕਟਕੀਪਰ ਨੂੰ ਟੈਸਟ ਦਲ ਵਿਚ ਰੱਖਣਾ ਚਾਹੁੰਦੇ ਹਾਂ। ਮੈਂ ਕਿਹਾ ਓਕੇ ਕੋਈ ਗੱਲ ਨਹੀਂ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਤੂੰ ਜੇਕਰ ਸ਼੍ਰੀਲੰਕਾ ਵਿਰੁੱਧ ਟੀਮ ਵਿਚ ਨਹੀਂ ਚੁਣਿਆ ਜਾਂਦਾ ਤਾਂ ਹੈਰਾਨ ਨਾ ਹੋਣਾ। ਤਦ ਤਕ ਜੇਕਰ ਤੂੰ ਕੋਈ ਹੋਰ ਫੈਸਲਾ ਲੈਣਾ ਚਾਹੁੰਦਾ ਹੈ ਤਾਂ ਲੈ ਸਕਦਾ ਹੈ।
ਫਿਰ ਮੈਂ ਉਸ ਨੂੰ ਕਿਹਾ ਕਿ ਮੈਂ ਸੰਨਿਆਸ ਦੇ ਬਾਰੇ ਵਿਚ ਨਹੀਂ ਸੋਚ ਰਿਹਾ। ਮੈਂ ਕ੍ਰਿਕਟ ਖੇਡਣੀ ਇਸ ਲਈ ਸ਼ੁਰੂ ਕੀਤੀ ਸੀ ਕਿਉਂਕਿ ਮੈਨੂੰ ਇਹ ਖੇਡ ਖੇਡਣਾ ਪਸੰਦ ਹੈ ਅਤੇ ਮੈਂ ਤਦ ਤੱਕ ਖੇਡਾਂਗਾ ਜਦੋਂ ਤੱਕ ਇਹ ਮੈਨੂੰ ਚੰਗੀ ਲੱਗੇਗੀ। 10-12 ਦਿਨ ਬਾਅਦ ਮੈਨੂੰ ਚੇਤਨ ਸ਼ਰਮਾ (ਚੋਣ ਪ੍ਰਮੁੱਖ) ਦਾ ਫੋਨ ਆਇਆ। ਉਸ ਨੇ ਮੇਰੇ ਤੋਂ ਪੁੱਛਿਆ ਕਿ ਕੀ ਤੂੰ ਰਣਜੀ ਟਰਾਫੀ ਵਿਚ ਖੇਡ ਰਿਹਾ ਹੈ?
ਇਹ ਖ਼ਬਰ ਪੜ੍ਹੋ- AUS v SL : ਸ਼੍ਰੀਲੰਕਾ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
ਮੈਂ ਕਿਹਾ ਕਿ ਮੈਂ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਫਿਰ ਉਸ ਨੇ ਉਹ ਹੀ ਗੱਲ ਦੁਹਰਾਈ, ਜਿਹੜੀ ਰਾਹੁਲ ਭਰਾ ਨੇ ਕਹੀ ਸੀ। ਫਿਰ ਮੈਂ ਉਸ ਤੋਂ ਪੁੱਛਿਆ ਕਿ ਕੀ ਇਹ ਗੱਲ ਇਸ ਸੀਰੀਜ਼ ਲਈ ਵੀ? ਤਦ ਉਸ ਨੇ ਦੋ ਸੈਕੰਡ ਰੁਕਦੇ ਹੋਏ ਕਿਹਾ ਹੁਣ ਤੁਹਾਨੂੰ ਚੋਣ ਲਈ ਅੱਗੇ ਕਦੇ ਨਹੀਂ ਕੰਸੀਡਰ ਨਹੀਂ ਕੀਤਾ ਜਾਵੇਗਾ। ਫਿਰ ਮੈਂ ਉਸ ਤੋਂ ਪੁੱਛਿਆ ਕਿ ਕੀ ਇਹ ਮੇਰੇ ਪ੍ਰਦਰਸ਼ਨ ਤੇ ਫਿੱਟਨੈੱਸ ਦੀ ਵਜ੍ਹਾ ਨਾਲ ਹੈ ਜਾਂ ਮੇਰੀ ਉਮਰ ਦੀ ਵਜ੍ਹਾ ਨਾਲ? ਉਸ ਨੇ ਕਿਹਾ ਕਿ ਫਾਰਮ ਅਤੇ ਫਿਟਨੈੱਸ ਦੀ ਕੋਈ ਗੱਲ ਨਹੀਂ ਹੈ ਪਰ ਹੁਣ ਅਸੀਂ ਨਵੇਂ ਚਿਹਰਿਆਂ ਨੂੰ ਟੀਮ ਵਿਚ ਦੇਖਣਾ ਚਾਹੁੰਦੇ ਹਾਂ ਅਤੇ ਅਜਿਹਾ ਬਿਨਾਂ ਮੈਨੂੰ ਡਰਾਪ ਕੀਤੇ ਸੰਭਵ ਨਹੀਂ ਹੈ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਜੇਕਰ ਤੂੰ ਰਣਜੀ ਟਰਾਫੀ ਖੇਡਣਾ ਚਾਹੁੰਦਾ ਹੈ ਤਾਂ ਇਹ ਤੁਹਾਡਾ ਫੈਸਲਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੀਜਿੰਗ ਵਿੰਟਰ ਓਲੰਪਿਕ ਦੀ ਸਮਾਪਤੀ, ਦੇਖੋ ਸ਼ਾਨਦਾਰ ਤਸਵੀਰਾਂ
NEXT STORY