ਜੋਹਾਨਿਸਬਰਗ- ਦੱਖਣੀ ਅਫ਼ਰੀਕਾ ਦੇ ਕਪਤਾਨ ਡੀਨ ਐਲਗਰ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਦੇ ਟੈਸਟ ਕ੍ਰਿਕਟ ਤੋਂ ਅਚਾਨਕ ਸੰਨਿਆਸ ਲੈਣ ਨਾਲ 'ਹੈਰਾਨ' ਸਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਟੀਮ ਇਸ ਝਟਕੇ ਤੋਂ ਉੱਭਰ ਕੇ ਭਾਰਤ ਖ਼ਿਲਾਫ਼ ਮੌਜੂਦਾ ਸੀਰੀਜ਼ ਨੂ੍ੰ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ। ਡੀ ਕਾਕ ਨੇ ਭਾਰਤ ਖ਼ਿਲਾਫ਼ ਸ਼ੁਰੂਆਤੀ ਟੈਸਟ ਦੇ ਬਾਅਦ ਸਿਰਫ਼ 29 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਦੀ ਟੀਮ ਵੀਰਵਾਰ ਨੂੰ ਸੈਂਚੁਰੀਅਨ 'ਚ ਖ਼ਤਮ ਹੋਏ ਟੈਸਟ ਮੈਚ 'ਚ 113 ਦੌੜਾਂ ਨਾਲ ਹਾਰ ਗਈ ਸੀ।
ਇਹ ਵੀ ਪੜ੍ਹੋ : ਨੈਸ਼ਨਲ ਚੈੱਸ ਚੈਂਪੀਅਨ ਮਲਿਕਾ ਹਾਂਡਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕਰ ਪੰਜਾਬ ਸਰਕਾਰ ’ਤੇ ਕੱਢਿਆ ਗੁੱਸਾ
ਐਲਗਰ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ 'ਚ ਕਿਹਾ, 'ਮੈਂ ਕਾਫ਼ੀ ਹੈਰਾਨ ਰਹਿ ਗਿਆ ਸੀ। ਪਰ ਜਦੋਂ ਕਵਿਨੀ (ਕਵਿੰਟਨ ਡੀ ਕਾਕ) ਦੇ ਨਾਲ ਬੈਠਿਆ ਤਾਂ ਉਨ੍ਹਾਂ ਨੇ ਆਪਣੇ ਕਾਰਨ ਦੱਸੇ ਤੇ ਮੈਂ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ ਤੇ ਪੂਰੀ ਤਰ੍ਹਾਂ ਸਮਝਦਾ ਹਾਂ।' ਐਲਗਰ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਸੰਨਿਆਸ ਤੋਂ ਦੂਜੇ ਖਿਡਾਰੀ ਪ੍ਰਭਾਵਿਤ ਹੋਣਗੇ ਤਾਂ ਉਨ੍ਹਾਂ ਕਿਹਾ, 'ਮੈਨੂੰ ਨਹੀਂ ਲਗਦਾ ਹੈ ਕਿ ਕੋਈ ਵੀ ਖਿਡਾਰੀ ਪ੍ਰਭਾਵਿਤ ਹੋਵੇਗਾ।' ਉਨ੍ਹਾਂ ਕਿਹਾ, 'ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੌਮਾਂਤਰੀ ਖਿਡਾਰੀਆਂ ਵਾਂਗ ਪੇਸ਼ ਆਈਏ ਤੇ ਅੱਗੇ ਵਧੀਏ। ਸਾਨੂੰ ਇਸ ਨੂੰ ਲੈ ਕੇ ਪੇਸ਼ੇਵਰ ਹੋਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ ਧੋਨੀ ਅਤੇ BCCI ਅਧਿਕਾਰੀਆਂ ’ਤੇ ਵਿੰਨ੍ਹੇ ਨਿਸ਼ਾਨੇ, ਕਿਹਾ-ਮੇਰੇ ਕਰੀਅਰ ’ਚ ਆਏ ਬਹੁਤ ਵਿਲੇਨ
ਉਨ੍ਹਾਂ ਕਿਹਾ ਕਿ ਅਸੀਂ ਅਜੇ ਇਕ ਟੈਸਟ ਸੀਰੀਜ਼ ਦੇ ਵਿਚਾਲੇ ਹਾਂ, ਇਸ ਲਈ ਮੈਨੂੰ ਨਹੀਂ ਲਗਦਾ ਕਿ ਡੀ ਕਾਕ ਦੇ ਸੰਨਿਆਸ ਦਾ ਕੋਈ ਹੋਰ ਅਸਰ ਹੋਵੇਗਾ।' ਉਨ੍ਹਾਂ ਕਿਹਾ, 'ਖਿਡਾਰੀ ਹਾਲਾਤ ਦਾ ਸਨਮਾਨ ਕਰਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਹਾਲ ਦੇ ਦਿਨਾਂ 'ਚ ਸਾਨੂੰ ਕੁਝ ਝਟਕੇ ਲੱਗੇ ਹਨ ਤੇ ਸਾਨੂੰ ਸਪੱਸ਼ਟ ਤੌਰ 'ਤੇ ਇਸ ਦੇ ਬਾਰੇ 'ਚ ਸਮਝਦਾਰ ਹੋਣਾ ਚਾਹੀਦਾ ਹੈ। ਸਾਨੂੰ ਇਸ ਤੋਂ ਉੱਭਰਨਾ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਖਿਡਾਰੀ ਅਜੇ ਵੀ ਸੰਨਿਆਸ ਤੋਂ ਸਦਮੇ 'ਚ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰੋਹਿਤ, ਅਸ਼ਵਿਨ ਤੇ ਪੰਤ ਕ੍ਰਿਕਇੰਫੋ ਦੀ 'ਟੈਸਟ ਆਫ ਦਿ ਯੀਅਰ' ਟੀਮ 'ਚ
NEXT STORY