ਦੁਬਈ– ਭਾਰਤੀ ਟੀਮ ਤੇ ਦਿੱਲੀ ਕੈਪੀਟਲਸ ਦੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦਾ ਕਹਿਣਾ ਹੈ ਕਿ ਉਸ ਨੇ ਟੀਮ ਦੇ ਕੋਚ ਰਿਕੀ ਪੋਂਟਿੰਗ ਨਾਲ ਮਾਂਕਡਿੰਗ ਮੁੱਦੇ 'ਤੇ ਚਰਚਾ ਕੀਤੀ ਹੈ ਪਰ ਉਹ ਅਗਲੇ ਹਫਤੇ ਆਪਣੀ ਗੱਲਬਾਤ ਦਾ ਖੁਲਾਸਾ ਕਰੇਗਾ। ਪਿਛਲੇ ਸਾਲ ਆਈ. ਪੀ. ਐੱਲ. ਵਿਚ ਅਸ਼ਵਿਨ ਨੇ ਆਪਣੀ ਗੇਂਦ ਸੁੱਟਣ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਜੋਸ ਬਟਲਰ ਨੂੰ ਕ੍ਰੀਜ਼ ਛੱਡਣ 'ਤੇ ਰਨ ਆਊਟ ਕਰ ਦਿੱਤਾ ਸੀ। ਇਸ ਤਰ੍ਹਾਂ ਕਿਸੇ ਬੱਲੇਬਾਜ਼ ਨੂੰ ਆਊਟ ਕੀਤੇ ਜਾਣ ਨੂੰ ਮਾਂਕਡਿੰਗ ਕਿਹਾ ਜਾਂਦਾ ਹੈ।
ਅਸ਼ਵਿਨ ਦੇ ਬਟਲਰ ਨੂੰ ਇਸ ਤਰ੍ਹਾਂ ਆਊਟ ਕੀਤੇ ਜਾਣ ਤੋਂ ਬਾਅਦ ਕਾਫੀ ਵਿਵਾਦ ਪੈਦਾ ਹੋਇਆ ਸੀ। ਦਿੱਲੀ ਟੀਮ ਦਾ ਮੌਜੂਦਾ ਕੋਚ ਆਸਟਰੇਲੀਆ ਦਾ ਪੋਂਟਿੰਗ ਮਾਂਕਡਿੰਗ ਨਾਲ ਕਦੇ ਸਹਿਮਤ ਨਹੀਂ ਹੈ। ਪੋਂਟਿੰਗ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਂਕਡਿੰਗ ਮਾਮਲੇ 'ਤੇ ਅਸ਼ਵਿਨ ਨਾਲ ਗੱਲਬਾਤ ਕਰੇਗਾ ਕਿਉਂਕਿ ਉਹ ਇਸ ਨੂੰ ਖੇਡ ਭਾਵਨਾ ਦੇ ਖਿਲਾਫ ਮੰਨਦਾ ਹੈ ਤੇ ਉਹ ਅਜਿਹਾ ਆਪਣੀ ਟੀਮ ਵਿਚ ਨਹੀਂ ਹੋਣ ਦੇਵੇਗਾ।
ਪੰਜਾਬ ਸਰਕਾਰ 'ਤੇ ਭੜਕੀ ਬਾਕਸਰ, ਕਿਹਾ -TikTok ਬਣਾਉਣ ਵਾਲਿਆਂ ਲਈ ਪੈਸੇ ਹਨ, ਸਾਡੇ ਲਈ ਨਹੀਂ
NEXT STORY