ਲੰਡਨ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦਾ ਸਾਲਾਨਾ ਸਮਾਗਮ 15 ਜੁਲਾਈ ਭਾਵ ਸੋਮਵਾਰ ਨੂੰ ਹੋਣਾ ਹੈ। ਇਸ ਬੈਠਕ 'ਚ ਦੁਨੀਆ ਭਰ ਦੇ ਗ਼ੈਰ ਕਰਾਰਬੱਧ ਖਿਡਾਰੀਆਂ ਨੂੰ ਵੱਖ-ਵੱਖ ਦੇਸ਼ਾਂ 'ਚ ਖੇਡੀਆਂ ਜਾ ਰਹੀਆਂ ਟੀ-20 ਲੀਗਾਂ 'ਚ ਖੇਡਣ ਲਈ ਆਪਣੇ ਬੋਰਡ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ.ਓ.ਸੀ.) ਜਾਰੀ ਕਰਨ ਦਾ ਪ੍ਰਸਤਾਵ ਰਖਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਇਸ ਪ੍ਰਸਤਾਵ ਨੂੰ ਲੈ ਕੇ ਜ਼ਿਆਦਾ ਦਿਲਚਸਪੀ ਨਹੀਂ ਲੈ ਰਿਹਾ ਹੈ। ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਮੇਂ ਇਸ 'ਤੇ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ।
ਅਧਿਕਾਰੀ ਨੇ ਕਿਹਾ, ''ਵਿਦੇਸ਼ੀ ਲੀਗਾਂ 'ਚ ਭਾਰਤੀ ਖਿਡਾਰੀਆਂ ਦੇ ਹਿੱਸਾ ਲੈਣ ਦਾ ਜੋ ਬੀ.ਸੀ.ਸੀ.ਆਈ. ਦਾ ਨਿਯਮ ਹੈ ਉਸ 'ਚ ਇਸ ਸਮੇਂ ਬਦਲਾਅ ਕਰਨ ਦੀ ਜ਼ਰੂਰ ਨਹੀਂ ਹੈ ਕਿਉਂਕਿ ਇਸ ਨਾਲ ਬੋਰਡ ਦੀ ਵਿੱਤੀ ਸਥਿਤੀ 'ਤੇ ਅਸਰ ਪੈ ਸਕਦਾ ਹੈ। ਅਧਿਕਾਰੀ ਨੇ ਕਿਹਾ, ''ਜੇਕਰ ਆਈ.ਸੀ.ਸੀ. ਦੇ ਨਿਯਮ ਕਿਸੇ ਵੀ ਭਾਰਤੀ ਖਿਡਾਰੀ ਨੂੰ ਦੂਜੇ ਦੇਸ਼ ਦੀ ਲੀਗ 'ਚ ਖੇਡਣ ਦੀ ਇਜਾਜ਼ਤ ਬਿਨਾ ਬੀ.ਸੀ.ਸੀ.ਆਈ. ਦੀ ਸਹਿਮਤੀ ਤੋਂ ਦਿੰਦੇ ਹਨ ਤਾਂ ਇਸ ਇਸ ਨਾਲ ਅਜਿਹੀ ਸਥਿਤੀ ਬਣ ਜਾਵੇਗੀ ਜੋ ਇਸ ਸਮੇਂ ਸਹੀ ਨਹੀਂ ਹੋਵੇਗੀ, ਨਾਲ ਹੀ ਇਸ ਨਾਲ ਬੀ.ਸੀ.ਸੀ.ਆਈ. ਦੇ ਰੈਵੇਨਿਊ 'ਤੇ ਵੀ ਕਾਫੀ ਅਸਰ ਪਵੇਗਾ, ਨਾਲ ਹੀ ਉਨ੍ਹਾਂ ਖਿਡਾਰੀਆਂ ਦੇ ਰੈਵੇਨਿਊ 'ਤੇ ਵੀ ਅਸਰ ਪਵੇਗਾ ਜੋ ਕਰਾਰਬੱਧ ਹਨ।'' ਇਕ ਹੋਰ ਅਧਿਕਾਰੀ ਨੇ ਕਿਹਾ ਕਿ ਨੀਤੀ 'ਚ ਬਦਲਾਅ ਲਈ ਭਾਰਤੀ ਬੋਰਡ ਤੋਂ ਚਰਚਾ ਕਰਨੀ ਹੋਵੇਗੀ। ਉਸ ਤੋਂ ਬਾਅਦ ਹੀ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਬੀ.ਸੀ.ਸੀ.ਆਈ. ਦੇ ਰੈਵੇਨਿਊ 'ਤੇ ਅਸਰ ਪਵੇਗਾ ਸਗੋਂ ਆਈ.ਪੀ.ਐੱਲ. 'ਤੇ ਵੀ। ਇਸ 'ਤੇ ਕਾਫੀ ਚਰਚਾ ਦੀ ਜ਼ਰੂਰਤ ਹੈ।
CWC Final : ਮੁਕਾਬਲਾ ਟਾਈ, ਜ਼ਿਆਦਾ ਬਾਊਂਡਰੀ ਲਗਾਉਣ 'ਤੇ ਇੰਗਲੈਂਡ ਵਿਸ਼ਵ ਕੱਪ ਜਿੱਤਿਆ
NEXT STORY