ਦੁਬਈ— ਭਾਰਤ ਦੀ ਜੀ. ਐੱਸ. ਲਕਸ਼ਮੀ ਆਈ. ਸੀ.ਸੀ. ਮੈਚ ਰੈਫਰੀ ਦੇ ਕੌਮਾਂਤਰੀ ਪੈਨਲ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਤੇ ਉਹ ਤੁਰੰਤ ਪ੍ਰਭਾਵ ਨਾਲ ਕੌਮਾਂਤਰੀ ਮੈਚਾਂ ਵਿਚ ਆਪਣੀਆਂ ਸੇਵਾਵਾਂ ਦੇ ਸਕਦੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਕਲੇਰੀ ਪੋਲੋਸਾਕ ਪੁਰਸ਼ਾਂ ਦੇ ਵਨ ਡੇ ਕੌਮਾਂਤਰੀ ਮੈਚ ਵਿਚ ਅੰਪਾਈਰਿੰਗ ਕਰਨ ਵਾਲੀ ਪਹਿਲੀ ਮਹਿਲਾ ਬਣੀ ਸੀ। ਘਰੇਲੂ ਮਹਿਲਾ ਕ੍ਰਿਕਟ ਵਿਚ 2008-09 ਤੋਂ ਮੈਚ ਰੈਫਰੀ ਦੀ ਭੂਮਿਕਾ ਨਿਭਾ ਰਹੀ 51 ਸਾਲਾ ਲਕਸ਼ਮੀ ਹੁਣ ਤਕ ਮਹਿਲਾਵਾਂ ਦੇ ਤਿੰਨ ਵਨ ਡੇ ਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਵਿਚ ਰੈਫਰੀ ਰਹਿ ਚੁੱਕੀ ਹੈ।
ਇੰਗਲੈਂਡ ਦੇ ਇਸ ਮੈਦਾਨ ਨੇ ਹਮੇਸ਼ਾ ਦਿੱਤਾ ਹੈ ਭਾਰਤੀ ਟੀਮ ਦਾ ਸਾਥ, ਦੇਖੋ ਸ਼ਾਨਦਾਰ ਰਿਕਾਰਡ
NEXT STORY