ਨਵੀਂ ਦਿੱਲੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਸਿਸਟਮ 'ਚ ਬਦਲਾਅ ਦੇ ਇਲਾਵਾ ਇਕ ਹੋਰ ਐਲਾਨ ਕੀਤਾ ਹੈ। ਆਈ. ਸੀ. ਸੀ. ਦੀ ਕਾਰਜਕਾਰੀ ਬੈਠਕ 'ਚ ਬੀਬੀਆਂ ਦੇ ਟੀ-20 ਵਿਸ਼ਵ ਕੱਪ ਨੂੰ ਇਕ ਹੋਰ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ। ਇਹ ਟੂਰਨਾਮੈਂਟ ਨਵੰਬਰ 2022 'ਚ ਦੱਖਣੀ ਅਫਰੀਕਾ 'ਚ ਹੋਣ ਵਾਲਾ ਸੀ ਪਰ ਹੁਣ ਫਰਵਰੀ 2023 ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕੋਹਲੀ ਦੇ ਭਾਰਤ ਆਉਣ 'ਤੇ ਹੋਰ ਖਿਡਾਰੀਆਂ 'ਤੇ ਵਧ ਜਾਵੇਗਾ ਦਬਾਅ : ਪੋਂਟਿੰਗ
ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਆਈ. ਸੀ. ਸੀ. ਨੇ 2021 'ਚ ਹੋਣ ਵਾਲੇ ਬੀਬੀਆਂ ਦੇ ਵਨ ਡੇ ਵਿਸ਼ਵ ਕੱਪ ਨੂੰ ਮੁਲਤਵੀ ਕੀਤਾ ਹੈ ਜੋ ਫਰਵਰੀ-ਮਾਰਚ 2021 'ਚ ਹੋਣ ਵਾਲਾ ਸੀ। ਹੁਣ ਇਹ 2022 'ਚ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2022 'ਚ ਹੋਣ ਵਾਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਲਈ ਬੀਬੀਆਂ ਦੇ ਕ੍ਰਿਕਟ ਟੀਮ ਦਾ ਕੁਆਲੀਫਿਕੇਸ਼ਨ ਪ੍ਰਕਿਰਿਆ ਦਾ ਬੁੱਧਵਾਰ ਨੂੰ ਐਲਾਨ ਕੀਤਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੇ ਰਾਸ਼ਟਰਮੰਡਲ ਖੇਡਾਂ ਫੈਡਰੇਸ਼ਨ (ਸੀ. ਜੀ. ਐੱਫ.) ਨੇ ਇਸਦਾ ਐਲਾਨ ਕੀਤਾ। 2022 'ਚ ਹੋਣ ਵਾਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ 28 ਜੁਲਾਈ ਤੋਂ 8 ਅਗਸਤ ਤੱਕ ਕੀਤਾ ਜਾਵੇਗਾ।
ਭਾਰਤ ਦਾ ਲਿਆਨ ਸ਼ਤਰੰਜ 'ਚ ਗ੍ਰੈਂਡਮਾਸਟਰ ਬਣਨ ਦੇ ਨੇੜੇ! ਜਿੱਤਿਆ ਗ੍ਰੈਂਡ ਮਾਸਟਰ ਟੂਰਨਾਮੈਂਟ
NEXT STORY