ਨਵੀਂ ਦਿੱਲੀ- ਭਾਰਤ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਿਹਾ ਕਿ ਟੀ-20 ਕ੍ਰਿਕਟ ’ਚੋਂ ਜੇਕਰ ਹਮਲਾਵਰ ਟੈਸਟ ਖਿਡਾਰੀ ਪੈਦਾ ਹੁੰਦੇ ਹਨ ਤਾਂ ਉਸ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਕਿਉਂਕਿ ਇਸ ਤਰ੍ਹਾਂ ਦੇ ਬੱਲੇਬਾਜ਼ ਦਰਸ਼ਕਾਂ ਨੂੰ ਸਟੇਡੀਅਮ ਖਿੱਚਣ ’ਚ ਸਫਲ ਹੋਣਗੇ। ਭਾਰਤ ਦੇ ਸਭ ਤੋਂ ਸਫਲ ਟੈਸਟ ਸਲਾਮੀ ਬੱਲੇਬਾਜ਼ਾਂ ’ਚ ਸ਼ਾਮਿਲ ਸਹਿਵਾਗ ਨੂੰ ਦਿੱਲੀ ਪ੍ਰੀਮੀਅਰ ਲੀਗ ਦੇ ਸ਼ੁਰੂਆਤੀ ਸੈਸ਼ਨ ਦਾ ਬ੍ਰੈਂਡ ਅੰਬੈਸਡਰ ਬਣਾਇਆ ਗਿਆ ਹੈ। ਉਸ ਨੇ ਕਿਹਾ ਕਿ ਤੁਸੀਂ ਖੇਡ ਦੇ ਛੋਟੇ ਫਾਰਮੈੱਟ ਵੱਲ ਵਧਣ ਦਾ ਦੋਸ਼ ਨੌਜਵਾਨਾਂ ’ਤੇ ਨਹੀਂ ਮੜ ਸਕਦੇ ਕਿਉਂਕਿ ਇਹ ਵਿੱਤੀ ਤੌਰ ’ਤੇ ਵਿਵਹਾਰਿਕਤਾ ਵੀ ਪ੍ਰਦਾਨ ਕਰਦਾ ਹੈ।
ਸਹਿਵਾਗ ਨੇ ਲੀਗ ਨਾਲ ਜੁੜੇ ਇਕ ਪ੍ਰੋਗਰਾਮ ’ਚ ਕਿਹਾ ਕਿ ਇੰਗਲੈਂਡ ਜਿਸ ਤਰ੍ਹਾਂ ਨਾਲ ਟੈਸਟ ਕ੍ਰਿਕਟ ਖੇਡ ਰਿਹਾ ਹੈ, 5 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਬਣਾ ਰਿਹਾ ਹੈ। ਸਾਡੇ ਖੇਡਣ ਦੇ ਦਿਨਾਂ ’ਚ ਆਸਟ੍ਰੇਲੀਆ ਲਗਭਗ 4 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਬਣਾਉਂਦਾ ਸੀ। ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਜੇਕਰ ਤੁਸੀਂ ਹਮਲਾ ਕਰ ਸਰਦੇ ਹੋ ਤਾਂ ਤੁਸੀਂ ਆਪਣੀ ਟੀਮ ਨੂੰ ਟੈਸਟ ਮੈਚ ਜਿੱਤਣ ਦੇ ਜ਼ਿਆਦਾ ਮੌਕੇ ਦਿੰਦੇ ਹੋ।
ਸਹਿਵਾਗ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਜ਼ਰੂਰਤ ਤੋਂ ਜ਼ਿਆਦਾ ਟੀ-20 ਲੀਗ ਦੇ ਆਯੋਜਨ ਨਾਲ ਯੁਵਾ ਲਾਲ ਗੇਂਦ ਫਾਰਮੈੱਟ ਤੋਂ ਦੂਰ ਹੋ ਰਹੇ ਹਨ। ਉਸ ਨੇ ਕਿਹਾ ਕਿ ਦੇਖੋ, ਮੇਰਾ ਵੱਡਾ ਮੁੰਡਾ 17 ਸਾਲ ਦਾ ਹੈ। ਉਸ ਨੇ ਦਿੱਲੀ ਅੰਡਰ-16 ਲਈ 3 ਦਿਨਾ ਕ੍ਰਿਕਟ ਖੇਡੀ ਹੈ ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੜਕੇ ਹਨ, ਜੋ ਉਸ ਮੌਕੇ ਦਾ ਇਤਜ਼ਾਰ ਕਰ ਰਹੇ ਹੋਣਗੇ। ਜਦੋਂ ਅਸੀਂ 18 ਸਾਲ ਦੇ ਸੀ ਤਾਂ ਆਈ. ਪੀ. ਐੱਲ. ਨਹੀਂ ਸੀ। ਹੁਣ ਇਕ ਯੁਵਾ ਆਈ. ਪੀ. ਐੱਲ. ਖੇਡਣ ਬਾਰੇ ਸੋਚ ਸਕਦਾ ਹੈ ਅਤੇ ਡੀ. ਪੀ.ਐੱਲ. ਤੁਹਾਨੂੰ ਉਹ ਮੌਕਾ ਪ੍ਰਦਾਨ ਕਰੇਗਾ।
ਵਿਸ਼ਵ ਚੈਂਪੀਅਨ ਅਰਜਨਟੀਨਾ ਹੋਈ ਪੈਰਿਸ ਓਲੰਪਿਕ ਤੋਂ Out, ਫਰਾਂਸ ਨੇ ਹਾਸਲ ਕੀਤੀ ਸੈਮੀਫਾਈਨਲ ਦੀ ਟਿਕਟ
NEXT STORY